Mantra.Tips

Chandi Di Var PDF

Full Chandi Di Var lyrics — Sanskrit, transliteration and meaning. Save as PDF or print in one click.

ਚੰਡੀ ਦੀ ਵਾਰ ॥

cha(n)ddee dhee vaar ||

ੴ ਵਾਹਿਗੁਰੂ ਜੀ ਕੀ ਫਤਹ ॥

ikOankaar vaahiguroo jee kee fateh ||

ਸ੍ਰੀ ਭਗਉਤੀ ਜੀ ਸਹਾਇ ॥ ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਿਸਾਹੀ ੧੦ ॥

sree bhagautee jee sahai || vaar sree bhagautee jee kee || paatisaahee 10 ||

ਪਉੜੀ ॥

pauRee ||

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥ ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ ॥ ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥ ਸਭ ਥਾਈਂ ਹੋਇ ਸਹਾਇ ॥੧॥

piratham bhagauatee simar kai gur naanak liee(n) dhiaai || fir a(n)gadh gur te amaradhaas raamadhaasai hoiee(n) sahai || arajan harigobi(n)dh no simarau sree harirai || sree harikirashan dhiaaieeaai jis ddiThe sabh dhukh jai || teg bahaadhar simariaai ghar nau nidh aavai dhai || sabh thaiee(n) hoi sahai ||1||

ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥ ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਰਚਾਇ ਬਣਾਇਆ ॥ ਸਿੰਧੁ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨਿ ਰਹਾਇਆ ॥ ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥ ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ ॥ ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ ॥ ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ ॥ ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ ॥ ਕਿਨੀ ਤੇਰਾ ਅੰਤੁ ਨ ਪਾਇਆ ॥੨॥

kha(n)ddaa pirathamai saaj kai jin sabh saisaar upaiaa || brahamaa bisan mahes saaj kudharat dhaa khel rachai banaiaa || si(n)dh parabat medhanee bin tha(n)mhaa gagan rahaiaa || siraje dhaano dhevate tin a(n)dhar baadh rachaiaa || tai hee dhuragaa saaj kai dhaitaa dhaa naas karaiaa || taitho(n) hee bal raam lai naal baanaa dhahasir ghaiaa || taitho(n) hee bal kirasan lai ka(n)s kesee pakaR giraiaa || badde badde mun dhevate kiee jug tinee tan taiaa || kinee teraa a(n)t na paiaa ||2||

ਸਾਧੂ ਸਤਜੁਗੁ ਬੀਤਿਆ ਅਧ ਸੀਲੀ ਤ੍ਰੇਤਾ ਆਇਆ ॥ ਨੱਚੀ ਕਲ ਸਰੋਸਰੀ ਕਲ ਨਾਰਦ ਡਉਰੂ ਵਾਇਆ ॥ ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ ॥ ਜੀਤਿ ਲਏ ਤਿਨਿ ਦੇਵਤੇ ਤਿਹ ਲੋਕੀ ਰਾਜੁ ਕਮਾਇਆ ॥ ਵੱਡਾ ਬੀਰ ਅਖਾਇ ਕੈ ਸਿਰ ਉਪਰ ਛਤ੍ਰ ਫਿਰਾਇਆ ॥ ਦਿੱਤਾ ਇੰਦੁ੍ਰ ਨਿਕਾਲ ਕੈ ਤਿਨ ਗਿਰਿ ਕੈਲਾਸੁ ਤਕਾਇਆ ॥ ਡਰਿ ਕੈ ਹੱਥੋ ਦਾਨਵੀ ਦਿਲ ਅੰਦਰਿ ਤ੍ਰਾਸੁ ਵਧਾਇਆ ॥ ਪਾਸ ਦੁਰਗਾ ਦੇ ਇੰਦੁ੍ਰ ਆਇਆ ॥੩॥

saadhoo satajug beetiaa adh seelee tretaa aaiaa || na'chee kal sarosaree kal naaradh ddauroo vaiaa || abhimaan utaaran dhevatiaa(n) mahikhaasur su(n)bh upaiaa || jeet le tin dhevate teh lokee raaj kamaiaa || va'ddaa beer akhai kai sir upar chhatr firaiaa || dhi'taa i(n)dhur nikaal kai tin gir kailaas takaiaa || ddar kai ha'tho dhaanavee dhil a(n)dhar traas vadhaiaa || paas dhuragaa dhe i(n)dhur aaiaa ||3||

ਇਕ ਦਿਹਾੜੇ ਨਾਵਣ ਆਈ ਦੁਰਗਸਾਹ ॥ ਇੰਦ੍ਰ ਬਿਰਥਾ ਸੁਣਾਈ ਅਪਣੇ ਹਾਲ ਦੀ ॥ ਛੀਨ ਲਈ ਠਕੁਰਾਈ ਸਾਤੇ ਦਾਨਵੀ ॥ ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥ ਬੈਠੇ ਵਾਇ ਵਧਾਈ ਤੇ ਅਮਰਾਵਤੀ ॥ ਦਿੱਤੇ ਦੇਵ ਭਜਾਈ ਸਭਨਾ ਰਾਕਸਾਂ ॥ ਕਿਨੈ ਨ ਜਿੱਤਾ ਜਾਈ ਮੱਹਖੇ ਦੈਤ ਨੂੰ ॥ ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ॥੪॥

eik dhihaaRe naavan aaiee dhuragasaeh || ei(n)dhr birathaa sunaiee apane haal dhee || chheen liee Thakuraiee saate dhaanavee || lokee tihee firaiee dhohee aapanee || baiThe vai vadhaiee te amaraavatee || dhi'te dhev bhajaiee sabhanaa raakasaa(n) || kinai na ji'taa jaiee ma'hakhe dhait noo(n) || teree saam takaiee dhevee dhuragasaeh ||4||

ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਇ ॥ ਓਹੀ ਸੀਹੁ ਮੰਗਾਇਆ ਰਾਖਸ ਭੱਖਣਾ ॥ ਚਿੰਤਾ ਕਰਹੁ ਨ ਕਾਈ ਦੇਵਾ ਨੂੰ ਆਖਿਆ ॥ ਰੋਹ ਹੋਈ ਮਹਾ ਮਾਈ ਰਾਕਸਿ ਮਾਰਣੇ ॥੫॥

dhuragaa bain suna(n)dhee ha'see haRahaRai || ohee seeh ma(n)gaiaa raakhas bha'khanaa || chi(n)taa karahu na kaiee dhevaa noo(n) aakhiaa || roh hoiee mahaa maiee raakas maarane ||5||

ਦੋਹਰਾ ॥

dhoharaa ||

ਰਾਕਸਿ ਆਏ ਰੋਹਲੇ ਖੇਤਿ ਭਿੜਨ ਕੇ ਚਾਇ ॥ ਲਸ਼ਕਨਿ ਤੇਗਾਂ ਬਰਛੀਆਂ ਸੂਰਜੁ ਨਦਰਿ ਨ ਪਾਇ ॥੬॥

raakas aae rohale khet bhiRan ke chai || lashakan tegaa(n) barachheeaa(n) sooraj nadhar na pai ||6||

ਪਉੜੀ ॥

pauRee ||

ਦੁਹਾਂ ਕੰਧਾਰਾ ਮੁਹਿ ਜੁੜੇ ਢੋਲ ਸੰਖ ਨਗਾਰੇ ਬਜੇ ॥ ਰਾਕਸਿ ਆਏ ਰੋਹਲੇ ਤਰਵਾਰੀ ਬਖਤਰ ਸੱਜੇ ॥ ਜੱੁਟੇ ਸਉਹੇ ਜੱੁਧ ਨੰੁ ਇਕ ਜਾਤ ਨ ਜਾਣਨ ਭੱਜੇ ॥ ਖੇਤ ਅੰਦਰਿ ਜੋਧੇ ਗੱਜੇ ॥੭॥

dhuhaa(n) ka(n)dhaaraa muh juRe ddol sa(n)kh nagaare baje || raakas aae rohale taravaaree bakhatar sa'je || ja'uTe sauhe ja'udh na(n) ik jaat na jaanan bha'je || khet a(n)dhar jodhe ga'je ||7||

ਜੰਗ ਮੁਸਾਫਾ ਬੱਜਿਆ ਰਣਿ ਘੁਰੇ ਨਗਾਰੇ ਚਾਵਲੇ ॥ ਝੂਲਣ ਨੇਜੇ ਬੈਰਕਾ ਨੀਸਾਣ ਲਸਨਿ ਲਸਾਵਲੇ ॥ ਢੋਲ ਨਗਾਰੇ ਪਉਣ ਦੇ ਊਂਘਨ ਜਾਣੁ ਜਟਾਵਲੇ ॥ ਦੁਰਗਾ ਦਾਨੋ ਡਹੇ ਰਣ ਨਾਦ ਵੱਜਨ ਖੇਤੁ ਭੀਹਾਵਲੇ ॥ ਬੀਰ ਪਰੋਤੇ ਬਰਛੀੲਂੇ ਜਣ ਡਾਲ ਚਮੱੁਟੇ ਆਵਲੇ ॥ ਇਕ ਵੱਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ ॥ ਇਕ ਚੁਣ ਚੁਣ ਝਾੜਉ ਕਢੀਅਨ ਰੇਤ ਵਿਚੋ ਸੁਇਨਾ ਡਾਵਲੇ ॥ ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵੱਗਨ ਖਰੇ ਉਤਾਵਲੇ ॥ ਜਣ ਡਸੇ ਭੁਜੰਗਮ ਸਾਵਲੇ॥ ਮਰ ਜਾਵਨਿ ਬੀਰ ਰੁਹਾਵਲੇ ॥੮॥

ja(n)g musaafaa ba'jiaa ran ghure nagaare chaavale || jhoolan neje bairakaa neesaan lasan lasaavale || ddol nagaare paun dhe uoo(n)ghan jaan jaTaavale || dhuragaa dhaano ddahe ran naadh va'jan khet bheehaavale || beer parote barachhe'ee(n)e jan ddaal chama'uTe aavale || eik va'dde tegee taRafeean madh peete loTan baavale || eik chun chun jhaaRau kaddeean ret vicho suinaa ddaavale || gadhaa tirasoolaa(n) barachheeaa(n) teer va'gan khare utaavale || jan ddase bhuja(n)gam saavale|| mar jaavan beer ruhaavale ||8||

ਦੇਖਣ ਚੰਡ ਪ੍ਰਚੰਡ ਨੰੂ ਰਣ ਘੁਰੇ ਨਗਾਰੇ ॥ ਧਾਏ ਰਾਕਸਿ ਰੋਹਲੇ ਚਉਗਿਰਦੇ ਭਾਰੇ ॥ ਹਥੀਂ ਤੇਗਾਂ ਪਕੜਿ ਕੈ ਰਣ ਭਿੜੇ ਕਰਾਰੇ ॥ ਕਦੇ ਨ ਨੱਠੈ ਜੱੁਧ ਤੇ ਜੋਧੇ ਜੁਝਾਰੇ ॥ ਦਿਲ ਵਿਚ ਰੋਹ ਬਢਾਇ ਕੈ ਮਾਰਿ ਮਾਰਿ ਪੁਕਾਰੇ ॥ ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤ ਉਤਾਰੇ ॥ ਮਾਰੇ ਜਾਪਨ ਬਿਜੁਲੀ ਸਿਰਭਾਰਿ ਮੁਨਾਰੇ ॥੯॥

dhekhan cha(n)dd pracha(n)dd na(n)oo ran ghure nagaare || dhaae raakas rohale chaugiradhe bhaare || hathee(n) tegaa(n) pakaR kai ran bhiRe karaare || kadhe na na'Thai ja'udh te jodhe jujhaare || dhil vich roh baddai kai maar maar pukaare || maare cha(n)dd pracha(n)dd nai beer khet utaare || maare jaapan bijulee sirabhaar munaare ||9||

ਚੋਟ ਪਈ ਦਮਾਮੇ ਦਲਾਂ ਮੁਕਾਬਲਾ ॥ ਦੇਵੀ ਦਸਤ ਨਚਾਈ ਸੀਹਣ ਸਾਰਦੀ ॥ ਪੇਟਿ ਮਲੰਦੇ ਲਾਈ ਮਹਖੇ ਦੈਤ ਨੰੂ ॥ ਗੁਰਦੇ ਆਂਦਾ ਖਾਈ ਨਾਲੇ ਰੁਕੜੇ ॥ ਜੇਹੀ ਦਿਲ ਵਿਚ ਆਈ ਕਹੀ ਸੁਣਾਇ ਕੈ ॥ ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ॥੧੦॥

choT piee dhamaame dhalaa(n) mukaabalaa || dhevee dhasat nachaiee seehan saaradhee || peT mala(n)dhe laiee mahakhe dhait na(n)oo || gurdhe aa(n)dhaa khaiee naale rukaRe || jehee dhil vich aaiee kahee sunai kai || choTee jaan dhikhaiee taare dhoomaket ||10||

ਚੋਟਾਂ ਪਵਨ ਨਗਾਰੇ ਅਣੀਆਂ ਜੱਟੀਆਂ ॥ ਧੂਹ ਲਈਆਂ ਤਰਵਾਰੀ ਦੇਵਾਂ ਦਾਨਵੀ ॥ ਵਾਹਨ ਵਾਰੋ ਵਾਰੀ ਸੂਰੇ ਸੰਘਰੇ ॥ ਵਗੈ ਰੱਤੁ ਝੁਲਾਰੀ ਜਿਉ ਗੇਰੂ ਬਾਬਤ੍ਰਾ ॥ ਦੇਖਨ ਬੈਠ ਅਟਾਰੀ ਨਾਰੀ ਰਾਕਸਾਂ ॥ ਪਾਈ ਧੂਮ ਸਵਾਰੀ ਦੁਰਗਾ ਦਾਨਵੀ ॥੧੧॥

choTaa(n) pavan nagaare aneeaa(n) ja'Teeaa(n) || dhooh lieeaa(n) taravaaree dhevaa(n) dhaanavee || vaahan vaaro vaaree soore sa(n)ghare || vagai ra't jhulaaree jiau geroo baabatraa || dhekhan baiTh aTaaree naaree raakasaa(n) || paiee dhoom savaaree dhuragaa dhaanavee ||11||

ਲੱਖ ਨਗਾਰੇ ਵੱਜਨ ਆਮ੍ਹੋ ਸਾਮ੍ਹਣੇ ॥ ਰਾਕਸ ਰਣੋ ਨ ਭੱਜਨ ਰੋਹੇ ਰੋਹਲੇ ॥ ਸੀਹਾਂ ਵਾਂਗੂ ਗੱਜਣ ਸੱਭੇ ਸੂਰਮੇ ॥ ਤਣਿ ਤਣਿ ਕੈਬਰ ਛੱਡਨ ਦੁਰਗਾ ਸਾਮਣੇ ॥੧੨॥

la'kh nagaare va'jan aamho saamhane || raakas rano na bha'jan rohe rohale || seehaa(n) vaa(n)goo ga'jan sa'bhe soorame || tan tan kaibar chha'ddan dhuragaa saamane ||12||

ਘੁਰੇ ਨਗਾਰੇ ਦੋਹਰੇ ਰਣ ਸੰਗਲੀਆਲੇ ॥ ਧੂੜਿ ਲਪੇਟੇ ਧੂਹਰੇ ਸਿਰਦਾਰ ਜਟਾਲੇ ॥ ਉਖਲੀਆਂ ਨਾਸਾ ਜਿਨਾ ਮੁਹਿ ਜਾਪਨ ਆਲੇ ॥ ਧਾਏ ਦੇਵੀ ਸਾਹਮਣੇ ਬੀਰ ਮੱੁਛਲੀਆਲੇ ॥ ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ ॥ ਗੱਜੇ ਦੁਰਗਾ ਘੇਰਿ ਕੈ ਜਣੁ ਘਣੀਅਰੁ ਕਾਲੇ ॥੧੩॥

ghure nagaare dhohare ran sa(n)galeeaale || dhooR lapeTe dhoohare siradhaar jaTaale || aukhaleeaa(n) naasaa jinaa muh jaapan aale || dhaae dhevee saahamane beer ma'uchhaleeaale || surapat jehe laR haTe beer Tale na Taale || ga'je dhuragaa gher kai jan ghaneear kaale ||13||

ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ॥ ਘੇਰ ਲਈ ਵਰਿਆਮੀ ਦੁਰਗਾ ਆਇ ਕੈ ॥ ਰਾਖਸ ਵਡੇ ਅਲਾਮੀ ਭੱਜ ਨ ਜਾਣਦੇ ॥ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ॥੧੪॥

choT piee kharachaamee dhalaa(n) mukaabalaa || gher liee variaamee dhuragaa aai kai || raakhas vadde alaamee bha'j na jaanadhe || a(n)t hoe suragaamee maare dhevataa ||14||

ਅਗਣਤ ਘੁਰੇ ਨਗਾਰੇ ਦਲਾਂ ਭਿੜੰਦਿਆਂ ॥ ਪਾਏ ਮਹਖਲ ਭਾਰੇ ਦੇਵਾ ਦਾਨਵਾਂ ॥ ਵਾਹਨ ਫੱਟ ਕਰਾਰੇ ਰਾਕਸਿ ਰੋਹਲੇ ॥ ਜਾਪਣ ਤੇਗੀ ਆਰੇ ਮਿਆਨੋ ਧੂਹੀਆਂ ॥ ਜੋਧੇ ਵਡੇ ਮੁਨਾਰੇ ਜਾਪਨ ਖੇਤ ਵਿਚਿ ॥ ਦੇਵੀ ਆਪ ਸਵਾਰੇ ਪਬ ਜਵੇਹਣੇ ॥ ਕਦੇ ਨ ਆਖਨ ਹਾਰੇ ਧਾਵਨ ਸਾਹਮਣੇ ॥ ਦੁਰਗਾ ਸਭ ਸੰਘਾਰੇ ਰਾਖਸਿ ਖੜਗ ਲੈ ॥੧੫॥

aganat ghure nagaare dhalaa(n) bhiRa(n)dhiaa(n) || paae mahakhal bhaare dhevaa dhaanavaa(n) || vaahan fa'T karaare raakas rohale || jaapan tegee aare miaano dhooheeaa(n) || jodhe vadde munaare jaapan khet vich || dhevee aap savaare pab javehane || kadhe na aakhan haare dhaavan saahamane || dhuragaa sabh sa(n)ghaare raakhas khaRag lai ||15||

ਉਮਲ ਲੱਥੇ ਜੋਧੇ ਮਾਰੂ ਬੱਜਿਆ ॥ ਬੱਦਲ ਜਿਉ ਮਹਿਖਾਸੁਰ ਰਣ ਵਿਚਿ ਗੱਜਿਆ ॥ ਇੰਦ੍ਰ ਜੇਹਾ ਜੋਧਾ ਮੈਥਉ ਭੱਜਿਆ ॥ ਕਉਣ ਵਿਚਾਰੀ ਦੁਰਗਾ ਜਿਨ ਰਣੁ ਸਜਿਆ ॥੧੬॥

aumal la'the jodhe maaroo ba'jiaa || ba'dhal jiau mahikhaasur ran vich ga'jiaa || ei(n)dhr jehaa jodhaa maithau bha'jiaa || kaun vichaaree dhuragaa jin ran sajiaa ||16||

ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾ ॥ ਤੀਰ ਫਿਰੈ ਰੈਬਾਰੇ ਆਮ੍ਹੋ ਸਾਮ੍ਹਣੇ ॥ ਅਗਣਤ ਬੀਰ ਸੰਘਾਰੇ ਲਗਦੀ ਕੈਬਰੀ ॥ ਡਿੱਗੇ ਜਾਣਿ ਮੁਨਾਰੇ ਮਾਰੈ ਬਿੱਜੁ ਦੇ ॥ ਖੁੱਲੀ ਵਾਲੀ ਦੈਤ ਅਹਾੜੇ ਸਭੇ ਸੂਰਮੇ ॥ ਸੱੁਤੇ ਜਾਣਿ ਜਟਾਰੇ ਭੰਗਾ ਖਾਇ ਕੈ ॥੧੭॥

va'je ddol nagaare dhalaa(n) mukaabalaa || teer firai raibaare aamho saamhane || aganat beer sa(n)ghaare lagadhee kaibaree || ddi'ge jaan munaare maarai bi'j dhe || khu'lee vaalee dhait ahaaRe sabhe soorame || sa'ute jaan jaTaare bha(n)gaa khai kai ||17||

ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲਿ ਧਉਸਾ ਭਾਰੀ ॥ ਕੜਕ ਉੱਠਿਆ ਫਉਜ ਤੇ ਵਡਾ ਅਹੰਕਾਰੀ ॥ ਲੈ ਕੈ ਚਲਿਆ ਸੂਰਮੇ ਨਾਲਿ ਵਡੇ ਹਜਾਰੀ ॥ ਮਿਆਨੋ ਖੰਡਾ ਧੂਹਿਆ ਮਹਿਖਾਸੁਰ ਭਾਰੀ ॥ ਉੱਮਲ ਲੱਥੇ ਸੂਰਮੇ ਮਾਰ ਮਚੀ ਕਰਾਰੀ ॥ ਜਾਪੇ ਚੱਲੇ ਰੱਤ ਦੇ ਸਲਲੇ ਜਟਧਾਰੀ ॥੧੮॥

dhuhaa(n) ka(n)dhaaraa(n) muh juRe naal dhausaa bhaaree || kaRak u'Thiaa fauj te vaddaa aha(n)kaaree || lai kai chaliaa soorame naal vadde hajaaree || miaano kha(n)ddaa dhoohiaa mahikhaasur bhaaree || au'mal la'the soorame maar machee karaaree || jaape cha'le ra't dhe salale jaTadhaaree ||18||

ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥ ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ ॥ ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ ॥ ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ॥ ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥ ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥ ਕੂਰਮ ਸਿਰ ਲਹਿਲਾਣੀ ਦੁਸਮਨ ਮਾਰਿ ਕੈ ॥ ਵੱਢੇ ਗਨ ਤਿਖਾਣੀ ਮੂਏ ਖੇਤ ਵਿਚ ॥ ਰਣ ਵਿਚ ਘੱਤੀ ਘਾਣੀ ਲੋਹੂ ਮਿਝ ਦੀ ॥ ਚਾਰੇ ਜੁਗ ਕਹਾਣੀ ਚੱਲਗ ਤੇਗ ਦੀ ॥ ਬਿਧਣ ਖੇਤ ਵਿਹਾਣੀ ਮਹਖੇ ਦੈਤ ਨੂੰ ॥੧੯॥

sa'T piee jamadhaanee dhalaa(n) mukaabalaa || dhooh liee kirapaanee dhuragaa miaan te || cha(n)ddee raakas khaanee vaahee dhait noo(n) || kopar choor chavaanee la'thee karag lai || paakhar turaa palaanee raRakee dharat jai || laidhee aghaa sidhaanee si(n)gaa(n) dhaul dhiaa(n) || kooram sir lahilaanee dhusaman maar kai || va'dde gan tikhaanee mooe khet vich || ran vich gha'tee ghaanee lohoo mijh dhee || chaare jug kahaanee cha'lag teg dhee || bidhan khet vihaanee mahakhe dhait noo(n) ||19||

ਇਤੀ ਮਹਖਾਸੁਰ ਦੈਤ ਮਾਰੇ ਦੁਰਗਾ ਆਇਆ ॥ ਚਉਦਹ ਲੋਕਾਂ ਰਾਣੀ ਸਿੰਘੁ ਨਚਾਇਆ ॥ ਮਾਰੇ ਬੀਰ ਜਟਾਣੀ ਦਲ ਵਿਚਿ ਅਗਲੇ ॥ ਮੰਗਨ ਨਾਹੀ ਪਾਣੀ ਦਲੀ ਹੰਕਾਰ ਕੈ ॥ ਜਣ ਕਰੀ ਸਮਾਇ ਪਠਾਣੀ ਸੁਣਿ ਕੈ ਰਾਗੁ ਨੂੰ ॥ ਰੱਤੂ ਦੇ ਹੜਵਾਣੀ ਚਲੇ ਬੀਰ ਖੇਤ ॥ ਪੀਤਾ ਫੁੱਲ ਇਆਣੀ ਘੁਮਨ ਸੂਰਮੇ ॥੨੦॥

eitee mahakhaasur dhait maare dhuragaa aaiaa || chaudheh lokaa(n) raanee si(n)gh nachaiaa || maare beer jaTaanee dhal vich agale || ma(n)gan naahee paanee dhalee ha(n)kaar kai || jan karee samai paThaanee sun kai raag noo(n) || ra'too dhe haRavaanee chale beer khet || peetaa fu'l iaanee ghuman soorame ||20||

ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜੁ ਦੇ ॥ ਈਸਰ ਦੀ ਬਰਦਾਨੀ ਹੋਈ ਜਿੱਤੁ ਦਿਨ ॥ ਸੁੰਭ ਨਿਸੁੰਭ ਗੁਮਾਨੀ ਜਨਮੇ ਸੂਰਮੇ ॥ ਇੰਦ੍ਰ ਦੀ ਰਜਧਾਨੀ ਤੱਕੀ ਜਿੱਤਣੀ ॥੨੧॥

hoiee alop bhavaanee dhevaa(n) noo(n) raaj dhe || e'eesar dhee baradhaanee hoiee ji't dhin || su(n)bh nisu(n)bh gumaanee janame soorame || ei(n)dhr dhee rajadhaanee ta'kee ji'tanee ||21||

ਇੰਦ੍ਰਪੁਰੀ ਤੇ ਧਾਵਣਾ ਵਡ ਜੋਧੀ ਮਤਾ ਪਕਾਇਆ ॥ ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜੁ ਬਣਾਇਆ ॥ ਜੰਮੇ ਕਟਕ ਅਛੂਹਣੀ ਅਸਮਾਨੁ ਗਰਦੀ ਛਾਇਆ ॥ ਰੋਹ ਸੁੰਭ ਨਿਸੁੰਭ ਸਿਧਾਇਆ ॥੨੨॥

ei(n)dhrapuree te dhaavanaa vadd jodhee mataa pakaiaa || sa(n)j paTelaa paakharaa bheR sa(n)dhaa saaj banaiaa || ja(n)me kaTak achhoohanee asamaan garadhee chhaiaa || roh su(n)bh nisu(n)bh sidhaiaa ||22||

ਸੁੰਭ ਨਿਸੁੰਭ ਅਲਾਇਆ ਵਡ ਜੋਧੀ ਸੰਘਰੁ ਵਾਏ ॥ ਰੋਹ ਦਿਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ॥ ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ॥ ਦੇਉ ਦਾਨੋ ਲੁੱਝਣ ਆਏ ॥੨੩॥

su(n)bh nisu(n)bh alaiaa vadd jodhee sa(n)ghar vaae || roh dhikhaalee dhi'teeaa variaamee ture nachaae || ghure dhamaame dhohare jam baahan jiau araRaae || dheau dhaano lu'jhan aae ||23||

ਦਾਨੋ ਦੇਉ ਅਨਾਗੀ ਸੰਘਰੁ ਰਚਿਆ ॥ ਫੱੁਲ ਖਿੜੇ ਜਣ ਬਾਗੀਂ ਬਾਣੇ ਜੋਧਿਆਂ ॥ ਭੂਤਾਂ ਇੱਲਾਂ ਕਾਗੀਂ ਗੋਸਤ ਭਖਿਆ ॥ ਹੁੰਮੜ ਧੁੰਮੜ ਜਾਗੀ ਘੱਤੀ ਸੂਰਿਆਂ ॥੨੪॥

dhaano dheau anaagee sa(n)ghar rachiaa || fa'ul khiRe jan baagee(n) baane jodhiaa(n) || bhootaa(n) i'laa(n) kaagee(n) gosat bhakhiaa || hu(n)maR dhu(n)maR jaagee gha'tee sooriaa(n) ||24||

ਸੱਟ ਪਈ ਨਗਾਰੇ ਦਲਾਂ ਮੁਕਾਬਲਾ ॥ ਦਿਤੇ ਦੇਉ ਭਜਾਈ ਮਿਲਿ ਕੈ ਰਾਕਸੀਂ ॥ ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥ ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ॥ ਆਂਦੀ ਚੰਡਿ ਚੜਾਈ ਉਤੇ ਰਾਕਸਾਂ ॥੨੫॥

sa'T piee nagaare dhalaa(n) mukaabalaa || dhite dheau bhajaiee mil kai raakasee(n) || lokee tihee firaiee dhohee aapanee || dhuragaa dhee saam takaiee dhevaa(n) ddaradhiaa(n) || aa(n)dhee cha(n)dd chaRaiee ute raakasaa(n) ||25||

ਆਈ ਫੇਰ ਭਵਾਨੀ ਖਬਰੀ ਪਾਈਆਂ ॥ ਦੈਤ ਵਡੇ ਅਭਿਮਾਨੀ ਹੋਏ ਏਕਠੇ ॥ ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥ ਜਗ ਵਿਚ ਵਡਾ ਦਾਨੋ ਆਪ ਕਹਾਇਆ ॥ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥

aaiee fer bhavaanee khabaree paieeaa(n) || dhait vadde abhimaanee hoe ekaThe || lochan dhoom gumaanee rai bulaiaa || jag vich vaddaa dhaano aap kahaiaa || sa'T piee kharachaamee dhuragaa liaavanee ||26||

ਕੜਕ ਉਠੀ ਰਣ ਚੰਡੀ ਫਉਜਾਂ ਦੇਖ ਕੈ ॥ ਧੂਹਿ ਮਿਆਨੋ ਖੰਡਾ ਹੋਈ ਸਾਹਮਣੇ ॥ ਸਭੇ ਬੀਰ ਸੰਘਾਰੇ ਧੂਮਰਨੈਣ ਦੇ ॥ ਜਣ ਲੈ ਕਟੇ ਆਰੇ ਦਰਖਤ ਬਾਢੀਆਂ ॥੨੭॥

kaRak uThee ran cha(n)ddee faujaa(n) dhekh kai || dhooh miaano kha(n)ddaa hoiee saahamane || sabhe beer sa(n)ghaare dhoomaranain dhe || jan lai kaTe aare dharakhat baaddeeaa(n) ||27||

ਚੋਬੀਂ ਧਉਂਸ ਬਜਾਈ ਦਲਾਂ ਮੁਕਾਬਲਾ ॥ ਰੋਹ ਭਵਾਨੀ ਆਈ ਉਤੇ ਰਾਕਸਾਂ ॥ ਖੱਬੈ ਦਸਤ ਨਚਾਈ ਸੀਹਣ ਸਾਰ ਦੀ ॥ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ॥ ਭਾਈਆਂ ਮਾਰਨ ਭਾਈ ਦੁਰਗਾ ਜਾਣਿ ਕੈ ॥ ਰੋਹ ਹੋਇ ਚਲਾਈ ਰਾਕਸਿ ਰਾਇ ਨੰੂ ॥ ਜਮ ਪੁਰ ਦੀਆ ਪਠਾਈ ਲੋਚਨ ਧੂਮ ਨੰੂ ॥ ਜਾਪੇ ਦਿੱਤੀ ਸਾਈ ਮਾਰਣ ਸੁੰਭ ਦੀ ॥੨੮॥

chobee(n) dhau(n)s bajaiee dhalaa(n) mukaabalaa || roh bhavaanee aaiee ute raakasaa(n) || kha'bai dhasat nachaiee seehan saar dhee || bahutiaa(n) dhe tan laiee keetee ra(n)gulee || bhaieeaa(n) maaran bhaiee dhuragaa jaan kai || roh hoi chalaiee raakas rai na(n)oo || jam pur dheeaa paThaiee lochan dhoom na(n)oo || jaape dhi'tee saiee maaran su(n)bh dhee ||28||

ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ॥ ਲੋਚਨਧੂਮ ਸੰਘਾਰੇ ਸਣੇ ਸਿਪਾਹੀਆਂ ॥ ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ ॥ ਜਾਪਨ ਅੰਬਰਿ ਤਾਰੇ ਡਿੱਗਨਿ ਸੂਰਮੇ ॥ ਗਿਰੇ ਪਰਬਤ ਭਾਰੇ ਮਾਰੇ ਬਿੱਜੁ ਦੈ ॥ ਦੈਤਾਂ ਦੇ ਦਲ ਹਾਰੇ ਦਹਸਤ ਖਾਇ ਕੈ ॥ ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥

bha(n)ne dhait pukaare raaje su(n)bh thai || lochanadhoom sa(n)ghaare sane sipaaheeaa(n) || chun chun jodhe maare a(n)dhar khet dhai || jaapan a(n)bar taare ddi'gan soorame || gire parabat bhaare maare bi'j dhai || dhaitaa(n) dhe dhal haare dhahasat khai kai || bache su maare maare rahadhe rai thai ||29||

ਰੋਹ ਹੋਇ ਬੁਲਾਏ ਰਾਕਸਿ ਰਾਇ ਨੇ ॥ ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ॥ ਚੰਡ ਅਰ ਮੁੰਡ ਪਠਾਏ ਬਹੁਤਾ ਕਟਕੁ ਦੈ ॥ ਜਾਪੇ ਛੱਪਰ ਛਾਏ ਬਣੀਆ ਕੇਜਮਾ ॥ ਜੇਤੇ ਰਾਇ ਬੁਲਾਇ ਚੱਲੇ ਜੁੱਧ ਨੋ ॥ ਜਣ ਜਮ ਪੁਰ ਪਕੜ ਚਲਾਏ ਸਭੇ ਮਾਰਨੇ ॥੩੦॥

roh hoi bulaae raakas rai ne || baiThe mataa pakaae dhuragaa liaavanee || cha(n)dd ar mu(n)dd paThaae bahutaa kaTak dhai || jaape chha'par chhaae baneeaa kejamaa || jete rai bulai cha'le ju'dh no || jan jam pur pakaR chalaae sabhe maarane ||30||

ਢੋਲ ਨਗਾਰੇ ਵਾਏ ਦਲਾਂ ਮੁਕਾਬਲਾ ॥ ਰੋਹ ਰੁਹੇਲੇ ਆਏ ਉਤੇ ਰਾਕਸਾਂ ॥ ਸਭਨੀ ਤੁਰੇ ਨਚਾਏ ਬਰਛੇ ਪਕੜਿ ਕੈ ॥ ਬਹੁਤੇ ਮਾਰ ਗਿਰਾਏ ਅੰਦਰਿ ਖੇਤ ਦੈ ॥ ਤੀਰੀ ਛਹਬਰ ਲਾਈ ਬੱੁਠੀ ਦੇਵਤਾ ॥੩੧॥

ddol nagaare vaae dhalaa(n) mukaabalaa || roh ruhele aae ute raakasaa(n) || sabhanee ture nachaae barachhe pakaR kai || bahute maar giraae a(n)dhar khet dhai || teeree chhahabar laiee ba'uThee dhevataa ||31||

ਭੇਰੀ ਸੰਖ ਵਜਾਏ ਸੰਘਰਿ ਰੱਚਿਆ ॥ ਤਣਿ ਤਣਿ ਤੀਰ ਚਲਾਏ ਦੁਰਗਾ ਧਨਖ ਲੈ ॥ ਜਿਨੀ ਦਸਤ ਉਠਾਏ ਰਹੇ ਨ ਜੀਵਦੇ ॥ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ॥੩੨॥

bheree sa(n)kh vajaae sa(n)ghar ra'chiaa || tan tan teer chalaae dhuragaa dhanakh lai || jinee dhasat uThaae rahe na jeevadhe || cha(n)dd ar mu(n)dd khapaae dhono dhevataa ||32||

ਸੁੰਭ ਨਿਸੁੰਭ ਰਿਸਾਏ ਮਾਰੇ ਦੈਤ ਸੁਣ ॥ ਜੋਧੇ ਸਭ ਬੁਲਾਏ ਆਪਣੇ ਮਜਲਸੀ ॥ ਜਿਨੀ ਦੇਉ ਭਜਾਏ ਇੰਦ੍ਰ ਜੇਵਹੇ ॥ ਤੇਈ ਮਾਰ ਗਿਰਾਏ ਪਲ ਵਿਚ ਦੇਵਤਾ ॥ ਓਨੀ ਦਸਤੀ ਦਸਤ ਵਜਾਏ ਤਿਨਾ ਚਿਤ ਕਰਿ ॥ ਫਿਰ ਸ੍ਰਣਵਤ ਬੀਜ ਚਲਾਏ ਬੀੜੇ ਰਾਇ ਦੇ ॥ ਸੰਜ ਪਟੋਲਾ ਪਾਏ ਚਿਲਕਤ ਟੋਪੀਆਂ ॥ ਲੁਝੱਣ ਨੋ ਅਰੜਾਏ ਰਾਕਸ ਰੋਹਲੇ ॥ ਕਦੇ ਨ ਕਿਨੇ ਹਟਾਏ ਜੱੁਧ ਮਚਾਇ ਕੈ ॥ ਮਿਲ ਤੇਈ ਦਾਨੋ ਆਏ ਹੁਣ ਸੰਘਰਿ ਦੇਖਣਾ ॥੩੩॥

su(n)bh nisu(n)bh risaae maare dhait sun || jodhe sabh bulaae aapane majalasee || jinee dheau bhajaae i(n)dhr jevahe || teiee maar giraae pal vich dhevataa || onee dhasatee dhasat vajaae tinaa chit kar || fir sranavat beej chalaae beeRe rai dhe || sa(n)j paTolaa paae chilakat Topeeaa(n) || lujha'n no araRaae raakas rohale || kadhe na kine haTaae ja'udh machai kai || mil teiee dhaano aae hun sa(n)ghar dhekhanaa ||33||

ਦੈਤੀ ਡੰਡ ਉਭਾਰੀ ਨੇੜੈ ਆਇ ਕੈ ॥ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ॥ ਖੱਬੇ ਦਸਤ ਉਭਾਰੀ ਗਦਾ ਫਿਰਾਇ ਕੈ ॥ ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ ॥ ਜਣ ਮਦ ਖਾਇ ਮਦਾਰੀ ਘੂਮਨ ਸੂਰਮੇ ॥ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿਚਿ ॥ ਜਾਪੇ ਖੇਡ ਖਿਡਾਰੀ ਸੁੱਤੇ ਫਾਗ ਨੰੂ ॥੩੪॥

dhaitee dda(n)dd ubhaaree neRai aai kai || si(n)gh karee asavaaree dhuragaa sor sun || kha'be dhasat ubhaaree gadhaa firai kai || sainaa sabh sa(n)ghaaree sranavat beej dhee || jan madh khai madhaaree ghooman soorame || aganat paau pasaaree rule ahaaR vich || jaape khedd khiddaaree su'te faag na(n)oo ||34||

ਸ੍ਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ ॥ ਜੋਧੇ ਜੇਡ ਮੁਨਾਰੇ ਦਿੱਸਣ ਖੇਤ ਵਿਚਿ ॥ ਸਭਨੀ ਦਸਤ ਉਭਾਰੇ ਤੇਗਾਂ ਧੂਹਿ ਕੈ ॥ ਮਾਰੋ ਮਾਰ ਪੁਕਾਰੇ ਆਏ ਸਾਹਮਣੇ ॥ ਸੰਜਾਤੇ ਠਣਿਕਾਰੇ ਤੇਗੀਂ ਉੱਭਰੇ ॥ ਘਾੜ ਘੜਨਿ ਠਠਿਆਰੇ ਜਾਣਿ ਬਣਾਇ ਕੈ ॥੩੫॥

sranavat beej hakaare rahi(n)dhe soorame || jodhe jedd munaare dhi'san khet vich || sabhanee dhasat ubhaare tegaa(n) dhooh kai || maaro maar pukaare aae saahamane || sa(n)jaate Thanikaare tegee(n) u'bhare || ghaaR ghaRan ThaThiaare jaan banai kai ||35||

ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥ ਘੂਮਰ ਬਰਗ ਸਤਾਣੀ ਦਲ ਵਿਚਿ ਘੱਤਿਓ ॥ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ॥ ਉਠਿ ਉਠਿ ਮੰਗਣਿ ਪਾਣੀ ਘਾਇਲ ਘੂਮਦੇ ॥ ਏਵਡੁ ਮਾਰਿ ਵਿਹਾਣੀ ਉਪਰ ਰਾਕਸਾਂ ॥ ਬਿੱਜਲ ਜਿਉ ਝਰਲਾਣੀ ਉੱਠੀ ਦੇਵਤਾ ॥੩੬॥

sa'T piee jamadhaanee dhalaa(n) mukaabalaa || ghoomar barag sataanee dhal vich gha'tio || sane turaa palaanee ddi'gan soorame || auTh uTh ma(n)gan paanee ghail ghoomadhe || evadd maar vihaanee upar raakasaa(n) || bi'jal jiau jharalaanee u'Thee dhevataa ||36||

ਚੋਬੀ ਧਉਸ ਉਭਾਰੀ ਦਲਾਂ ਮੁਕਾਬਲਾ ॥ ਸਭੋ ਸੈਨਾ ਮਾਰੀ ਪਲ ਵਿਚਿ ਦਾਨਵੀ ॥ ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ ॥ ਸਿਰ ਵਿਚ ਤੇਗ ਵਗਾਈ ਸ੍ਰਣਵਤ ਬੀਜ ਦੇ ॥੩੭॥

chobee dhaus ubhaaree dhalaa(n) mukaabalaa || sabho sainaa maaree pal vich dhaanavee || dhuragaa dhaano maare roh baddai kai || sir vich teg vagaiee sranavat beej dhe ||37||

ਅਗਣਤ ਦਾਨੋ ਭਾਰੇ ਹੋਏ ਲੋਹੂਆ ॥ ਜੋਧੇ ਜੇਡ ਮੁਨਾਰੇ ਅੰਦਰਿ ਖੇਤ ਦੈ ॥ ਦੁਰਗਾ ਨੋ ਲਲਕਾਰੇ ਆਏ ਸਾਹਮਣੇ ॥ ਦੁਰਗਾ ਸਭ ਸੰਘਾਰੇ ਰਾਕਸ ਆਂਵਦੇ ॥ ਰਤੂ ਦੇ ਪਰਨਾਲੇ ਤਿਨ ਤੇ ਭੁਇ ਪਏ ॥ ਉੱਠੇ ਕਾਰਣਿਆਰੇ ਰਾਕਸ ਹੜਹੜਾਇ ॥੩੮॥

aganat dhaano bhaare hoe lohooaa || jodhe jedd munaare a(n)dhar khet dhai || dhuragaa no lalakaare aae saahamane || dhuragaa sabh sa(n)ghaare raakas aa(n)vadhe || ratoo dhe paranaale tin te bhui pe || au'The kaaraniaare raakas haRahaRai ||38||

ਧਗਾ ਸੰਗਲੀਆਲੀ ਸੰਘਰ ਵਾਇਆ ॥ ਬਰਛੀ ਬੁੰਬਲੀਆਲੀ ਸੂਰੇ ਸੰਘਰੇ ॥ ਭੇੜਿ ਮਚਿਆ ਬੀਰਾਲੀ ਦੁਰਗਾ ਦਾਨਵੀਂ ॥ ਮਾਰ ਮਚੀ ਮੁਹਰਾਲੀ ਅੰਦਰਿ ਖੇਤ ਦੈ ॥ ਜਣ ਨਟ ਲੱਥੇ ਛਾਲੀ ਢੋਲਿ ਬਜਾਇ ਕੈ ॥ ਲੋਹੂ ਫਾਥੀ ਜਾਲੀ ਲੋਥੀ ਜਮਧੜੀ ॥ ਘਣ ਵਿਚਿ ਜਿਉ ਛੰਛਾਲੀ ਤੇਗਾਂ ਹੱਸੀਆਂ ॥ ਘੁੰਮਰਿਆਰ ਸਿਆਲੀ ਬਣੀਆਂ ਕੇਜਮਾਂ ॥੩੯॥

dhagaa sa(n)galeeaalee sa(n)ghar vaiaa || barachhee bu(n)baleeaalee soore sa(n)ghare || bheR machiaa beeraalee dhuragaa dhaanavee(n) || maar machee muharaalee a(n)dhar khet dhai || jan naT la'the chhaalee ddol bajai kai || lohoo faathee jaalee lothee jamadhaRee || ghan vich jiau chha(n)chhaalee tegaa(n) ha'seeaa(n) || ghu(n)mariaar siaalee baneeaa(n) kejamaa(n) ||39||

ਧਗਾ ਸੂਲੀ ਬਜਾਈਆਂ ਦਲਾਂ ਮੁਕਾਬਲਾ ॥ ਧੂਹਿ ਮਿਆਨੋ ਲਈਆਂ ਜੁਆਨੀ ਸੂਰਮੀ ॥ ਸ੍ਰਣਵਤ ਬੀਜ ਬਧਾਈਆਂ ਅਗਣਤ ਸੂਰਤਾਂ ॥ ਦੁਰਗਾ ਸਉਹੇਂ ਆਈਆਂ ਰੋਹ ਬਢਾਇ ਕੈ ॥ ਸਭਨੀ ਆਣ ਵਗਾਈਆਂ ਤੇਗਾਂ ਧੂਹਿ ਕੈ ॥ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ॥ ਦੇਵੀ ਆਪ ਚਲਾਈਆਂ ਤਕਿ ਤਕਿ ਦਾਨਵੀ ॥ ਲੋਹੂ ਨਾਲਿ ਡੁਬਾਈਆਂ ਤੇਗਾਂ ਨੰਗੀਆਂ ॥ ਸਾਰਸੁਤੀ ਜਨੁ ਨਾਈਆਂ ਮਿਲ ਕੈ ਦੇਵੀਆਂ ॥ ਸਭੇ ਮਾਰ ਗਿਰਾਈਆਂ ਅੰਦਰਿ ਖੇਤ ਦੈ ॥ ਤਿੱਦੂੰ ਫੇਰਿ ਸਵਾਈਆਂ ਹੋਈਆਂ ਸੂਰਤਾਂ ॥੪੦॥

dhagaa soolee bajaieeaa(n) dhalaa(n) mukaabalaa || dhooh miaano lieeaa(n) juaanee sooramee || sranavat beej badhaieeaa(n) aganat soorataa(n) || dhuragaa sauhe(n) aaieeaa(n) roh baddai kai || sabhanee aan vagaieeaa(n) tegaa(n) dhooh kai || dhuragaa sabh bachaieeaa(n) ddaal sa(n)bhaal kai || dhevee aap chalaieeaa(n) tak tak dhaanavee || lohoo naal ddubaieeaa(n) tegaa(n) na(n)geeaa(n) || saarasutee jan naieeaa(n) mil kai dheveeaa(n) || sabhe maar giraieeaa(n) a(n)dhar khet dhai || ti'dhoo(n) fer savaieeaa(n) hoieeaa(n) soorataa(n) ||40||

ਸੂਰੀ ਸੰਘਰਿ ਰਚਿਆ ਢੋਲ ਸੰਖ ਨਗਾਰੇ ਵਾਇ ਕੈ ॥ ਚੰਡ ਚਿਤਾਰੀ ਕਾਲਕਾ ਮਨਿ ਬਾਹਲਾ ਰੋਸ ਬਢਾਇ ਕੈ ॥ ਨਿਕਲੀ ਮੱਥਾ ਫੋੜਿ ਕੈ ਜਨ ਫਤੇ ਨੀਸਾਣ ਬਜਾਇ ਕੈ ॥ ਜਾਗ ਸੁ ਜੰਮੀ ਜੁਧ ਨੋ ਜਰਵਾਣਾ ਜਣੁ ਮਰੜਾਇ ਕੈ ॥ ਦਲ ਵਿਚਿ ਘੇਰਾ ਘੱਤਿਆ ਜਣ ਸੀਂਹ ਤੁਰਿਆ ਗਣਿਣਾਇ ਕੈ ॥ ਆਪ ਵਿਸੂਲਾ ਹੋਇਆ ਤਿਹੁ ਲੋਕਾਂ ਤੇ ਖੁਨਸਾਇ ਕੈ ॥ ਰੋਹ ਸਿਧਾਇਆਂ ਚਕ੍ਰ ਪਾਨ ਕਰ ਨਿੰਦਾ ਖੜਗ ਉਠਾਇ ਕੈ ॥ ਅਗੈ ਰਾਕਸ ਬੈਠੇ ਰੋਹਲੇ ਤੀਰੀ ਤੇਗੀ ਛਹਬਰ ਲਾਇ ਕੈ ॥ ਪਕੜ ਪਛਾੜੇ ਰਾਕਸਾਂ ਦਲ ਦੈਤਾਂ ਅੰਦਰਿ ਜਾਇ ਕੈ ॥ ਬਹੁ ਕੇਸੀ ਪਕੜਿ ਪਛਾੜਿਅਨਿ ਤਿਨ ਅੰਦਰਿ ਧੂਮ ਰਚਾਇ ਕੈ ॥ ਬਡੇ ਬਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਇ ਕੈ ॥ ਰਣ ਕਾਲੀ ਗੁੱਸਾ ਖਾਇ ਕੈ ॥੪੧॥

sooree sa(n)ghar rachiaa ddol sa(n)kh nagaare vai kai || cha(n)dd chitaaree kaalakaa man baahalaa ros baddai kai || nikalee ma'thaa foR kai jan fate neesaan bajai kai || jaag su ja(n)mee judh no jaravaanaa jan maraRai kai || dhal vich gheraa gha'tiaa jan see(n)h turiaa ganinai kai || aap visoolaa hoiaa tih lokaa(n) te khunasai kai || roh sidhaiaa(n) chakr paan kar ni(n)dhaa khaRag uThai kai || agai raakas baiThe rohale teeree tegee chhahabar lai kai || pakaR pachhaaRe raakasaa(n) dhal dhaitaa(n) a(n)dhar jai kai || bahu kesee pakaR pachhaaRian tin a(n)dhar dhoom rachai kai || badde badde chun soorame geh koTee dhe chalai kai || ran kaalee gu'saa khai kai ||41||

ਦੁਹਾ ਕੰਧਾਰਾ ਮੁਿਹ ਜੁੜੇ ਅਣੀਆਰਾ ਚੋਈਆਂ ॥ ਧੂਹਿ ਕਿਰਪਾਣਾਂ ਤਿੱਖੀਆ ਨਾਲ ਲੋਹੂ ਧੋਈਆਂ ॥ ਹੂਰਾਂ ਸ੍ਰਣਵਤ ਬੀਜ ਨੰੂ ਘਤਿ ਘੇਿਰ ਖਲੋਈਆਂ ॥ ਲਾੜਾ ਵੇਖਣਿ ਲਾੜੀਆਂ ਚਉਗਿਰਦੈ ਹੋਈਆਂ ॥੪੨॥

dhuhaa ka(n)dhaaraa mueh juRe aneeaaraa choieeaa(n) || dhooh kirapaanaa(n) ti'kheeaa naal lohoo dhoieeaa(n) || hooraa(n) sranavat beej na(n)oo ghat ghir khaloieeaa(n) || laaRaa vekhan laaReeaa(n) chaugiradhai hoieeaa(n) ||42||

ਚੋਬੀ ਧਉਸੀ ਪਾਈਆਂ ਦਲਾਂ ਮੁਕਾਬਲਾ ॥ ਦਸਤੀ ਧੂਹ ਨਚਾਈਆਂ ਤੇਗਾਂ ਤਿਖੀਆਂ ॥ ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ॥ ਬਿੱਧਣ ਰਾਤੀ ਆਈਆਂ ਮਰਦਾਂ ਘੋੜਿਆਂ ॥ ਜੋਗਣੀਆਂ ਮਿਲਿ ਧਾਈਆਂ ਲੋਹੂ ਭੱਖਣਾ ॥ ਫਉਜਾਂ ਮਾਰਿ ਹਟਾਈਅਥ ਦੇਵਾਂ ਦਾਨਵਾਂ ॥ ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ॥ ਭੁਈਂ ਨ ਪਉਣੈ ਪਾਈਆਂ ਬੂੰਦਾ ਰਕਤ ਦੀਆਂ ॥ ਕਾਲੀ ਖੇਤ ਖਪਾਈਆਂ ਸਭੈ ਸੂਰਤਾਂ ॥ ਬਹੁਤੀ ਸਿਰੀ ਵਿਹਾਈਆਂ ਘੜੀਆਂ ਕਾਲ ਕੀਆ ॥ ਜਾਣਿ ਨ ਜਾਏ ਮਾਈਆਂ ਜੂਝੇ ਸੂਰਮੇ ॥੪੩॥

chobee dhausee paieeaa(n) dhalaa(n) mukaabalaa || dhasatee dhooh nachaieeaa(n) tegaa(n) tikheeaa(n) || sooriaa(n) dhe tan laieeaa(n) goshat gi'dheeaa(n) || bi'dhan raatee aaieeaa(n) maradhaa(n) ghoRiaa(n) || joganeeaa(n) mil dhaieeaa(n) lohoo bha'khanaa || faujaa(n) maar haTaieeath dhevaa(n) dhaanavaa(n) || bhajadhee kathaa sunaieeaa(n) raaje su(n)bh thai || bhuiee(n) na paunai paieeaa(n) boo(n)dhaa rakat dheeaa(n) || kaalee khet khapaieeaa(n) sabhai soorataa(n) || bahutee siree vihaieeaa(n) ghaReeaa(n) kaal keeaa || jaan na jaae maieeaa(n) joojhe soorame ||43||

ਸੁੰਭ ਸੁਣੀ ਕਰਹਾਲੀ ਸ੍ਰਣਵਤ ਬੀਜ ਦੀ ॥ ਰਣ ਵਿਚਿ ਕਿਨੈ ਨ ਝਾਲੀ ਦੁਰਗਾ ਆਂਵਦੀ ॥ ਬਹੁਤੇ ਬੀਰ ਜਟਾਲੀ ਉਠੇ ਆਖਿ ਕੈ ॥ ਚੋਟਾ ਪਾਨ ਤਬਾਲੀ ਜਾਸਨ ਜੁੱਧ ਨੰੂ ॥ ਥਰਿ ਥਰਿ ਪ੍ਰਿਥਮੀ ਚਾਲੀ ਦਲਾਂ ਚੜੰਦਿਆਂ ॥ ਨਾਉ ਜਿਵੇ ਹੈ ਹਾਲੀ ਸਹੁ ਦਰੀਆਉ ਵਿਚਿ ॥ ਧੂੜਿ ਉਤਾਹਾਂ ਘਾਲੀ ਛੜੀ ਤੁਰੰਗਮਾਂ ॥ ਜਾਣਿ ਪੁਕਾਰੂ ਚਾਲੀ ਧਰਤੀ ਇੰਦ੍ਰ ਥੈ ॥੪੪॥

su(n)bh sunee karahaalee sranavat beej dhee || ran vich kinai na jhaalee dhuragaa aa(n)vadhee || bahute beer jaTaalee uThe aakh kai || choTaa paan tabaalee jaasan ju'dh na(n)oo || thar thar pirathamee chaalee dhalaa(n) chaRa(n)dhiaa(n) || naau jive hai haalee sahu dhareeaau vich || dhooR utaahaa(n) ghaalee chhaRee tura(n)gamaa(n) || jaan pukaaroo chaalee dharatee i(n)dhr thai ||44||

ਆਹਰਿ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ॥ ਚੱਲੇ ਸਉਹੇ ਦੁਰਗਸਾਹ ਜਣ ਕਾਬੈ ਹਾਜੀ ॥ ਤੀਰੀ ਤੇਗੀ ਜਮਧੜੀ ਰਣਿ ਵੰਡੀ ਭਾਜੀ ॥ ਇਕ ਘਾਇਲ ਘੁਮਨਿ ਸੂਰਮੇ ਜਣੁ ਮਕਤਬ ਕਾਜੀ ॥ ਇਕ ਬੀਰ ਪਰੋਤੇ ਬਰਛੀਏ ਜਿਉ ਝੁਕ ਪਉਨ ਨਿਵਾਜੀ ॥ ਇਕ ਦੁਰਗਾ ਸਉਹੇ ਖੁਨਸ ਕੈ ਖੁਣਸਾਇਨ ਤਾਜੀ ॥ ਇਕ ਧਾਵਨ ਦੁਰਗਾ ਸਾਮ੍ਹਣੇ ਜਿਉ ਭੁਖਿਆਏ ਪਾਜੀ ॥ ਕਦੇ ਨ ਰੱਜੇ ਜੁਝ ਤੇ ਰਜਿ ਹੋਏ ਰਾਜੀ ॥੪੫॥

aahar miliaa aahareeaa(n) sain sooriaa(n) saajee || cha'le sauhe dhuragasaeh jan kaabai haajee || teeree tegee jamadhaRee ran va(n)ddee bhaajee || eik ghail ghuman soorame jan makatab kaajee || eik beer parote barachhe'ee jiau jhuk paun nivaajee || eik dhuragaa sauhe khunas kai khunasain taajee || eik dhaavan dhuragaa saamhane jiau bhukhiaae paajee || kadhe na ra'je jujh te raj hoe raajee ||45||

ਬੱਜੇ ਸੰਗਲੀਆਲੇ ਸੰਘਰ ਡੋਹਰੇ ॥ ਡਹੇ ਜੁ ਖੇਤ ਜਟਾਲੇ ਹਾਠਾਂ ਜੋੜਿ ਕੈ ॥ ਨੇਜੇ ਬੰਬਲੀਆਲੇ ਦਿੱਸਨ ਓਰੜੇ ॥ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ॥੪੬॥

ba'je sa(n)galeeaale sa(n)ghar ddohare || ddahe ju khet jaTaale haaThaa(n) joR kai || neje ba(n)baleeaale dhi'san oraRe || cha'le jaan jaTaale naavan ga(n)g noo(n) ||46||

ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾ ॥ ਵਾਛੜ ਘੱਤੀ ਸੂਰਿਆਂ ਵਿਚ ਖੇਤ ਖਤੰਗਾਂ ॥ ਧੂਹਿ ਕ੍ਰਿਪਾਣਾ ਤਿੱਖੀਆਂ ਬਢ ਲਾਹਨਿ ਅੰਗਾਂ ॥ ਪਹਲਾ ਦਲਾਂ ਮਿਲੰਦਿਆਂ ਭੇੜੁ ਪਾਇਆ ਨਿਹੰਗਾਂ ॥੪੭॥

dhuragaa atai dhaanavee sool hoieeaa(n) ka(n)gaa || vaachhaR gha'tee sooriaa(n) vich khet khata(n)gaa(n) || dhooh kirapaanaa ti'kheeaa(n) badd laahan a(n)gaa(n) || pahalaa dhalaa(n) mila(n)dhiaa(n) bheR paiaa niha(n)gaa(n) ||47||

ਓਰੜ ਫਉਜਾਂ ਆਈਆਂ ਬੀਰ ਚੜੇ ਕੰਧਾਰੀ ॥ ਸੜਕ ਮਿਆਨੋ ਕਢੀਆਂ ਤਿੱਖੀਆ ਤਰਵਾਰੀ ॥ ਕੜਕ ਉਠੇ ਰਣ ਮੱਚਿਆ ਵੱਡੇ ਹੰਕਾਰੀ ॥ ਸਿਰ ਧੜ ਬਾਹਾਂ ਗਨ ਲੇ ਫੁਲ ਜੇਹੈ ਬਾੜੀ ॥ ਜਾਪੇ ਕਟੇ ਬਾਢੀਆਂ ਰੁਖ ਚੰਦਨਿ ਆਰੀ ॥੪੮॥

oraR faujaa(n) aaieeaa(n) beer chaRe ka(n)dhaaree || saRak miaano kaddeeaa(n) ti'kheeaa taravaaree || kaRak uThe ran ma'chiaa va'dde ha(n)kaaree || sir dhaR baahaa(n) gan le ful jehai baaRee || jaape kaTe baaddeeaa(n) rukh cha(n)dhan aaree ||48||

ਦੁਹਾ ਕੰਧਾਰਾ ਮੁਹਿ ਜੁੜੇ ਜਾ ਸੱਟ ਪਈ ਖਰਵਾਰ ਕਉ ॥ ਤਕ ਤਕ ਕੈਬਰਿ ਦੁਰਗਸਾਹ ਤਕ ਮਾਰੇ ਭਲੇ ਜੁਝਾਰ ਕਉ ॥ ਪੈਦਲ ਮਾਰੇ ਹਾਥੀਆਂ ਸੰਗਿ ਰਥ ਗਿਰੇ ਅਸਵਾਰ ਕਉ ॥ ਸੋਹਨ ਸੰਜਾ ਬਾਗੜਾ ਜਣੁ ਲੱਗੇ ਫੱੁਲ ਅਨਾਰ ਕਉ ॥ ਗੱੁਸੇ ਆਈ ਕਾਲਕਾ ਹਥਿ ਸੱਜੇ ਲੈ ਤਲਵਾਰ ਕਉ ॥ ਏਦੂ ਪਾਰਉ ਓਤ ਪਾਰ ਹਰਨਾਕਸਿ ਕਈ ਹਜਾਰ ਕਉ ॥ ਜਿਣ ਇੱਕਾ ਰਹੀ ਕੰਧਾਰ ਕਉ ॥ ਸਦ ਰਹਮਤ ਤੇਰੇ ਵਾਰ ਕਉ ॥੪੯॥

dhuhaa ka(n)dhaaraa muh juRe jaa sa'T piee kharavaar kau || tak tak kaibar dhuragasaeh tak maare bhale jujhaar kau || paidhal maare haatheeaa(n) sa(n)g rath gire asavaar kau || sohan sa(n)jaa baagaRaa jan la'ge fa'ul anaar kau || ga'use aaiee kaalakaa hath sa'je lai talavaar kau || edhoo paarau ot paar haranaakas kiee hajaar kau || jin i'kaa rahee ka(n)dhaar kau || sadh rahamat tere vaar kau ||49||

ਦੁਹਾ ਕੰਧਾਰਾ ਮੁਹਿ ਜੁੜੇ ਸੱਟ ਪਈ ਜਮਧਾਣ ਕਉ ॥ ਤਦ ਖਿੰਗ ਨਸੁੰਭ ਨਚਾਇਆ ਡਾਲਿ ਉਪਰਿ ਬਰਗਸਤਾਣ ਕਉ ॥ ਫੜੀ ਬਿਲੰਦ ਮੰਗਾਇਉਸੁ ਫਰਮਾਇਸ ਕਰਿ ਮੁਲਤਾਨ ਕਉ ॥ ਗੱੁਸੇ ਆਈ ਸਾਹਮਣੇ ਰਣ ਅੰਦਰਿ ਘੱਤਣ ਘਾਣ ਕਉ ॥ ਅਗੈ ਤੇਗ ਵਗਾਈ ਦੁਰਗਸਾਹ ਬਢ ਸੁੰਭਨ ਬਹੀ ਪਲਾਣ ਕਉ ॥ ਰੜਕੀ ਜਾਇ ਕੈ ਧਰਤ ਕਉ ਬੱਢ ਪਾਖਰ ਬੱਢ ਕਿਕਾਣ ਕਉ ॥ ਬੀਰ ਪਲਾਣੋ ਡਿੱਗਿਆ ਕਰਿ ਸਿਜਦਾ ਸੁੰਭ ਸੁਜਾਣ ਕਉ ॥ ਸਾਬਾਸ ਸਲੋਣੇ ਖਾਨ ਕਉ ॥ ਸਦ ਸਾਬਾਸ ਤੇਰੇ ਤਾਣ ਕਉ ॥ ਤਾਰੀਫਾਂ ਪਾਨ ਚਬਾਨ ਕਉ ॥ ਸਦ ਰਹਮਤ ਕੈਫਾਂ ਖਾਣ ਕਉ ॥ ਸਦ ਰਹਮਤ ਤੁਰੇ ਨਚਾਣ ਕਉ ॥੫੦॥

dhuhaa ka(n)dhaaraa muh juRe sa'T piee jamadhaan kau || tadh khi(n)g nasu(n)bh nachaiaa ddaal upar baragasataan kau || faRee bila(n)dh ma(n)gaiaus faramais kar mulataan kau || ga'use aaiee saahamane ran a(n)dhar gha'tan ghaan kau || agai teg vagaiee dhuragasaeh badd su(n)bhan bahee palaan kau || raRakee jai kai dharat kau ba'dd paakhar ba'dd kikaan kau || beer palaano ddi'giaa kar sijadhaa su(n)bh sujaan kau || saabaas salone khaan kau || sadh saabaas tere taan kau || taareefaa(n) paan chabaan kau || sadh rahamat kaifaa(n) khaan kau || sadh rahamat ture nachaan kau ||50||

ਦੁਰਗਾ ਅਤੈ ਦਾਨਵੀ ਗਹ ਸੰਘਰਿ ਕੱਥੇ ॥ ਓਰੜ ਉੱਠੇ ਸੂਰਮੇ ਆ ਡਾਹੇ ਮੱਥੇ ॥ ਕੱਟ ਤੁਫੰਗੀ ਕੈਬਰੀ ਦਲ ਗਾਹਿ ਨਿੱਕਥੇ ॥ ਦੇਖਣਿ ਜੰਗ ਫਰੇਸ਼ਤੇ ਅਸਮਾਨੋ ਲੱਥੇ ॥੫੧॥

dhuragaa atai dhaanavee geh sa(n)ghar ka'the || oraR u'The soorame aa ddaahe ma'the || ka'T tufa(n)gee kaibaree dhal gaeh ni'kathe || dhekhan ja(n)g fareshate asamaano la'the ||51||

ਦੁਹਾ ਕੰਧਾਰਾਂ ਮੁਹ ਜੁੜੇ ਦਲ ਘੁਰੇ ਨਗਾਰੇ ॥ ਓਰੜ ਆਏ ਸੂਰਮੇ ਸਿਰਦਾਰ ਅਣਿਆਰੇ ॥ ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ ॥ ਟੋਪ ਪਟੇਲਾ ਪਾਖਰਾਂ ਗਲਿ ਸੰਜ ਸਵਾਰੇ ॥ ਲੈ ਕੇ ਬਰਛੀ ਦੁਰਗਸਾਹ ਬਹੁ ਦਾਨਵ ਮਾਰੇ ॥ ਚੜੇ ਰਥੀ ਗਜ ਘੋੜਿਈ ਮਾਰ ਭੁਇ ਤੇ ਡਾਰੇ ॥ ਜਾਣ ਹਲਵਾਈ ਸੀਖ ਨਾਲ ਵਿੰਨ੍ਹ ਵੜੇ ਉਤਾਰੇ ॥੫੨॥

dhuhaa ka(n)dhaaraa(n) muh juRe dhal ghure nagaare || oraR aae soorame siradhaar aniaare || lai ke tegaa(n) barachheeaa(n) hathiaar ubhaare || Top paTelaa paakharaa(n) gal sa(n)j savaare || lai ke barachhee dhuragasaeh bahu dhaanav maare || chaRe rathee gaj ghoRiee maar bhui te ddaare || jaan halavaiee seekh naal vi(n)nh vaRe utaare ||52||

ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲ ਧਉਸਾ ਭਾਰੀ ॥ ਲਈ ਭਗਉਤੀ ਦੁਰਗਸਾਹ ਵਰ ਜਾਗਨ ਭਾਰੀ ॥ ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ ॥ ਸੁੰਭ ਪਲਾਣੋ ਡਿੱਗਿਆ ਉਪਮਾ ਬੀਚਾਰੀ ॥ ਡੁਬ ਰਤੁ ਨਾਲਹੁ ਨਿਕਲੀ ਬਰਛੀ ਦੁਧਾਰੀ ॥ ਜਾਣ ਰਜਾਦੀ ਉਤਰੀ ਪੈਨ ਸੂਹੀ ਸਾਰੀ ॥੫੩॥

dhuhaa(n) ka(n)dhaaraa(n) muh juRe naal dhausaa bhaaree || liee bhagautee dhuragasaeh var jaagan bhaaree || laiee raaje su(n)bh no rat peeaai piaaree || su(n)bh palaano ddi'giaa upamaa beechaaree || ddub rat naalahu nikalee barachhee dhudhaaree || jaan rajaadhee utaree pain soohee saaree ||53||

ਦੁਰਗਾ ਅਤੈ ਦਾਨਵੀ ਭੇੜ ਪਇਆ ਸਬਾਹੀਂ ॥ ਸਸਤ੍ਰ ਪਜੂਤੇ ਦੁਰਗਸਾਹ ਗਹ ਸਭਨੀਂ ਬਾਹੀਂ ॥ ਸੁੰਭ ਨਿਸੁੰਭ ਸੰਘਾਰਿਆ ਵਥ ਜੇ ਹੈ ਸਾਹੀਂ ॥ ਫਉਜਾਂ ਰਾਕਸਿਆਰੀਆਂ ਵੇਖ ਰੋਵਨਿ ਧਾਹੀਂ ॥ ਮੁਹਿ ਕੜੂਚੇ ਘਾਹ ਦੇ ਛੱਡ ਘੋੜੇ ਰਾਹੀਂ ॥ ਭਜਦੇ ਹੋਇ ਮਾਰੀਅਨ ਮੁੜ ਝਾਕਨ ਨਾਹੀਂ ॥੫੪॥

dhuragaa atai dhaanavee bheR piaa sabaahee(n) || sasatr pajoote dhuragasaeh geh sabhanee(n) baahee(n) || su(n)bh nisu(n)bh sa(n)ghaariaa vath je hai saahee(n) || faujaa(n) raakasiaareeaa(n) vekh rovan dhaahee(n) || muh kaRooche ghaeh dhe chha'dd ghoRe raahee(n) || bhajadhe hoi maareean muR jhaakan naahee(n) ||54||

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥ ਇੰਦ੍ਰ ਸੱਦ ਬੁਲਾਇਆ ਰਾਜ ਅਭਿਸ਼ੇਖਨੋ ॥ ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥ ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥ ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ ॥

su(n)bh nisu(n)bh paThaiaa jam dhe dhaam no || ei(n)dhr sa'dh bulaiaa raaj abhishekhano || sir par chhatr firaiaa raaje i(n)dhr dhai || chaudheh lokaa(n) chhaiaa jas jagamaat dhaa || dhuragaa paaTh banaiaa sabhe pauReeaa(n) || fer na joonee aaiaa jin ieh gaiaa ||55|| eit sree dhuragaa kee vaar samaapata(n) sat subham sat ||