Jaap Sahib PDF
Full Jaap Sahib lyrics — Sanskrit, transliteration and meaning. Save as PDF or print in one click.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਸ੍ਰੀ ਵਾਹਿਗੁਰੂ ਜੀ ਕੀ ਫਤਹ ॥
sree vaahiguroo jee kee fateh ||
ਜਾਪੁ ॥
jaap ||
ਸ੍ਰੀ ਮੁਖਵਾਕ ਪਾਤਿਸਾਹੀ ੧੦ ॥
sree mukhavaak paatisaahee 10 ||
ਛਪੈ ਛੰਦ ॥ ਤ੍ਵ ਪ੍ਰਸਾਦਿ ॥
chhapai chha(n)dh || tavai prasaadh ||
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥ ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ ॥ ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ ॥ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ॥ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ ॥੧॥
cha'kr chihan ar baran jaat ar paat nahin jeh || roop ra(n)g ar rekh bhekh kouoo keh na sakat keh || achal moorat anabhau prakaas amitoj kahi'jai || koT i(n)dhr i(n)dhraan saahu saahaan ganijai || tirabhavan maheep sur nar asur net net ban tiran kahat || tav sarab naam kathai kavan karam naam baranat sumat ||1||
ਭੁਜੰਗ ਪ੍ਰਯਾਤ ਛੰਦ ॥
bhuja(n)g prayaat chha(n)dh ||
ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥ ਨਮਸਤੰ ਅਭੇਖੇ ॥ ਨਮਸਤੰ ਅਲੇਖੇ ॥ ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥ ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ ਨਮਸਤੰ ਅਨਾਮੇ ॥ ਨਮਸਤੰ ਅਠਾਮੇ ॥੪॥ ਨਮਸਤੰ ਅਕਰਮੰ ॥ ਨਮਸਤੰ ਅਧਰਮੰ ॥ ਨਮਸਤੰ ਅਨਾਮੰ ॥ ਨਮਸਤੰ ਅਧਾਮੰ ॥੫॥ ਨਮਸਤੰ ਅਜੀਤੇ ॥ ਨਮਸਤੰ ਅਭੀਤੇ ॥ ਨਮਸਤੰ ਅਬਾਹੇ ॥ ਨਮਸਤੰ ਅਢਾਹੇ ॥੬॥ ਨਮਸਤੰ ਅਨੀਲੇ ॥ ਨਮਸਤੰ ਅਨਾਦੇ ॥ ਨਮਸਤੰ ਅਛੇਦੇ ॥ ਨਮਸਤੰ ਅਗਾਧੇ ॥੭॥ ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ ਨਮਸਤੰ ਉਦਾਰੇ ॥ ਨਮਸਤੰ ਅਪਾਰੇ ॥੮॥ ਨਮਸਤੰ ਸੁ ਏਕੈ ॥ ਨਮਸਤੰ ਅਨੇਕੈ ॥ ਨਮਸਤੰ ਅਭੂਤੇ ॥ ਨਮਸਤੰ ਅਜੂਪੇ ॥੯॥ ਨਮਸਤੰ ਨ੍ਰਿਕਰਮੇ ॥ ਨਮਸਤੰ ਨ੍ਰਿਭਰਮੇ ॥ ਨਮਸਤੰ ਨ੍ਰਿਦੇਸੇ ॥ ਨਮਸਤੰ ਨ੍ਰਿਭੇਸੇ ॥੧੦॥ ਨਮਸਤੰ ਨ੍ਰਿਨਾਮੇ ॥ ਨਮਸਤੰ ਨ੍ਰਿਕਾਮੇ ॥ ਨਮਸਤੰ ਨ੍ਰਿਧਾਤੇ ॥ ਨਮਸਤੰ ਨ੍ਰਿਘਾਤੇ ॥੧੧॥ ਨਮਸਤੰ ਨ੍ਰਿਧੂਤੇ ॥ ਨਮਸਤੰ ਅਭੂਤੇ ॥ ਨਮਸਤੰ ਅਲੋਕੇ ॥ ਨਮਸਤੰ ਅਸੋਕੇ ॥੧੨॥ ਨਮਸਤੰ ਨ੍ਰਿਤਾਪੇ ॥ ਨਮਸਤੰ ਅਥਾਪੇ ॥ ਨਮਸਤੰ ਤ੍ਰਿਮਾਨੇ ॥ ਨਮਸਤੰ ਨਿਧਾਨੇ ॥੧੩॥ ਨਮਸਤੰ ਅਗਾਹੇ ॥ ਨਮਸਤੰ ਅਬਾਹੇ ॥ ਨਮਸਤੰ ਤ੍ਰਿਬਰਗੇ ॥ ਨਮਸਤੰ ਅਸਰਗੇ ॥੧੪॥ ਨਮਸਤੰ ਪ੍ਰਭੋਗੇ ॥ ਨਮਸਤੰ ਸੁਜੋਗੇ ॥ ਨਮਸਤੰ ਅਰੰਗੇ ॥ ਨਮਸਤੰ ਅਭੰਗੇ ॥੧੫॥ ਨਮਸਤੰ ਅਗੰਮੇ ॥ ਨਮਸਤਸਤੁ ਰੰਮੇ ॥ ਨਮਸਤੰ ਜਲਾਸਰੇ ॥ ਨਮਸਤੰ ਨਿਰਾਸਰੇ ॥੧੬॥ ਨਮਸਤੰ ਅਜਾਤੇ ॥ ਨਮਸਤੰ ਅਪਾਤੇ ॥ ਨਮਸਤੰ ਅਮਜਬੇ ॥ ਨਮਸਤਸਤੁ ਅਜਬੇ ॥੧੭॥ ਅਦੇਸੰ ਅਦੇਸੇ ॥ ਨਮਸਤੰ ਅਭੇਸੇ ॥ ਨਮਸਤੰ ਨ੍ਰਿਧਾਮੇ ॥ ਨਮਸਤੰ ਨ੍ਰਿਬਾਮੇ ॥੧੮॥ ਨਮੋ ਸਰਬ ਕਾਲੇ ॥ ਨਮੋ ਸਰਬ ਦਿਆਲੇ ॥ ਨਮੋ ਸਰਬ ਰੂਪੇ ॥ ਨਮੋ ਸਰਬ ਭੂਪੇ ॥੧੯॥ ਨਮੋ ਸਰਬ ਖਾਪੇ ॥ ਨਮੋ ਸਰਬ ਥਾਪੇ ॥ ਨਮੋ ਸਰਬ ਕਾਲੇ ॥ ਨਮੋ ਸਰਬ ਪਾਲੇ ॥੨੦॥ ਨਮਸਤਸਤੁ ਦੇਵੈ ॥ ਨਮਸਤੰ ਅਭੇਵੈ ॥ ਨਮਸਤੰ ਅਜਨਮੇ ॥ ਨਮਸਤੰ ਸੁਬਨਮੇ ॥੨੧॥ ਨਮੋ ਸਰਬ ਗਉਨੇ ॥ ਨਮੋ ਸਰਬ ਭਉਨੇ ॥ ਨਮੋ ਸਰਬ ਰੰਗੇ ॥ ਨਮੋ ਸਰਬ ਭੰਗੇ ॥੨੨॥ ਨਮੋ ਕਾਲ ਕਾਲੇ ॥ ਨਮਸਤਸਤੁ ਦਿਆਲੇ ॥ ਨਮਸਤੰ ਅਬਰਨੇ ॥ ਨਮਸਤੰ ਅਮਰਨੇ ॥੨੩॥ ਨਮਸਤੰ ਜਰਾਰੰ ॥ ਨਮਸਤੰ ਕ੍ਰਿਤਾਰੰ ॥ ਨਮੋ ਸਰਬ ਧੰਧੇ ॥ ਨਮੋਸਤ ਅਬੰਧੇ ॥੨੪॥ ਨਮਸਤੰ ਨ੍ਰਿਸਾਕੇ ॥ ਨਮਸਤੰ ਨ੍ਰਿਬਾਕੇ ॥ ਨਮਸਤੰ ਰਹੀਮੇ ॥ ਨਮਸਤੰ ਕਰੀਮੇ ॥੨੫॥ ਨਮਸਤੰ ਅਨੰਤੇ ॥ ਨਮਸਤੰ ਮਹੰਤੇ ॥ ਨਮਸਤਸਤੁ ਰਾਗੇ ॥ ਨਮਸਤੰ ਸੁਹਾਗੇ ॥੨੬॥ ਨਮੋ ਸਰਬ ਸੋਖੰ ॥ ਨਮੋ ਸਰਬ ਪੋਖੰ ॥ ਨਮੋ ਸਰਬ ਕਰਤਾ ॥ ਨਮੋ ਸਰਬ ਹਰਤਾ ॥੨੭॥ ਨਮੋ ਜੋਗ ਜੋਗੇ ॥ ਨਮੋ ਭੋਗ ਭੋਗੇ ॥ ਨਮੋ ਸਰਬ ਦਿਆਲੇ ॥ ਨਮੋ ਸਰਬ ਪਾਲੇ ॥੨੮॥
namasatavai(n) akaale || namasatavai(n) kirapaale || namasata(n) aroope || namasata(n) anoope ||2|| namasata(n) abhekhe || namasata(n) alekhe || namasata(n) akaae || namasata(n) ajaae ||3|| namasata(n) aga(n)je || namasata(n) abha(n)je || namasata(n) anaame || namasata(n) aThaame ||4|| namasata(n) akarama(n) || namasata(n) adharama(n) || namasata(n) anaama(n) || namasata(n) adhaama(n) ||5|| namasata(n) ajeete || namasata(n) abheete || namasata(n) abaahe || namasata(n) addaahe ||6|| namasata(n) aneele || namasata(n) anaadhe || namasata(n) achhedhe || namasata(n) agaadhe ||7|| namasata(n) aga(n)je || namasata(n) abha(n)je || namasata(n) udhaare || namasata(n) apaare ||8|| namasata(n) su ekai || namasata(n) anekai || namasata(n) abhoote || namasata(n) ajoope ||9|| namasata(n) nirakarame || namasata(n) nirabharame || namasata(n) niradhese || namasata(n) nirabhese ||10|| namasata(n) niranaame || namasata(n) nirakaame || namasata(n) niradhaate || namasata(n) niraghaate ||11|| namasata(n) niradhoote || namasata(n) abhoote || namasata(n) aloke || namasata(n) asoke ||12|| namasata(n) nirataape || namasata(n) athaape || namasata(n) tiramaane || namasata(n) nidhaane ||13|| namasata(n) agaahe || namasata(n) abaahe || namasata(n) tirabarage || namasata(n) asarage ||14|| namasata(n) prabhoge || namasata(n) sujoge || namasata(n) ara(n)ge || namasata(n) abha(n)ge ||15|| namasata(n) aga(n)me || namasatasat ra(n)me || namasata(n) jalaasare || namasata(n) niraasare ||16|| namasata(n) ajaate || namasata(n) apaate || namasata(n) amajabe || namasatasat ajabe ||17|| adhesa(n) adhese || namasata(n) abhese || namasata(n) niradhaame || namasata(n) nirabaame ||18|| namo sarab kaale || namo sarab dhiaale || namo sarab roope || namo sarab bhoope ||19|| namo sarab khaape || namo sarab thaape || namo sarab kaale || namo sarab paale ||20|| namasatasat dhevai || namasata(n) abhevai || namasata(n) ajaname || namasata(n) subaname ||21|| namo sarab gaune || namo sarab bhaune || namo sarab ra(n)ge || namo sarab bha(n)ge ||22|| namo kaal kaale || namasatasat dhiaale || namasata(n) abarane || namasata(n) amarane ||23|| namasata(n) jaraara(n) || namasata(n) kirataara(n) || namo sarab dha(n)dhe || namosat aba(n)dhe ||24|| namasata(n) nirasaake || namasata(n) nirabaake || namasata(n) raheeme || namasata(n) kareeme ||25|| namasata(n) ana(n)te || namasata(n) maha(n)te || namasatasat raage || namasata(n) suhaage ||26|| namo sarab sokha(n) || namo sarab pokha(n) || namo sarab karataa || namo sarab harataa ||27|| namo jog joge || namo bhog bhoge || namo sarab dhiaale || namo sarab paale ||28||
ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥
chaacharee chha(n)dh || tavai prasaadh ||
ਅਰੂਪ ਹੈਂ ॥ ਅਨੂਪ ਹੈਂ ॥ ਅਜੂ ਹੈਂ ॥ ਅਭੂ ਹੈਂ ॥੨੯॥ ਅਲੇਖ ਹੈਂ ॥ ਅਭੇਖ ਹੈਂ ॥ ਅਨਾਮ ਹੈਂ ॥ ਅਕਾਮ ਹੈਂ ॥੩੦॥ ਅਧੇ ਹੈਂ ॥ ਅਭੇ ਹੈਂ ॥ ਅਜੀਤ ਹੈਂ ॥ ਅਭੀਤ ਹੈਂ ॥੩੧॥ ਤ੍ਰਿਮਾਨ ਹੈਂ ॥ ਨਿਧਾਨ ਹੈਂ ॥ ਤ੍ਰਿਬਰਗ ਹੈਂ ॥ ਅਸਰਗ ਹੈਂ ॥੩੨॥ ਅਨੀਲ ਹੈਂ ॥ ਅਨਾਦਿ ਹੈਂ ॥ ਅਜੇ ਹੈਂ ॥ ਅਜਾਦਿ ਹੈਂ ॥੩੩॥ ਅਜਨਮ ਹੈਂ ॥ ਅਬਰਨ ਹੈਂ ॥ ਅਭੂਤ ਹੈਂ ॥ ਅਭਰਨ ਹੈਂ ॥੩੪॥ ਅਗੰਜ ਹੈਂ ॥ ਅਭੰਜ ਹੈਂ ॥ ਅਝੂਝ ਹੈਂ ॥ ਅਝੰਝ ਹੈਂ ॥੩੫॥ ਅਮੀਕ ਹੈਂ ॥ ਰਫ਼ੀਕ ਹੈਂ ॥ ਅਧੰਧ ਹੈਂ ॥ ਅਬੰਧ ਹੈਂ ॥੩੬॥ ਨ੍ਰਿਬੂਝ ਹੈਂ ॥ ਅਸੂਝ ਹੈਂ ॥ ਅਕਾਲ ਹੈਂ ॥ ਅਜਾਲ ਹੈਂ ॥੩੭॥ ਅਲਾਹ ਹੈਂ ॥ ਅਜਾਹ ਹੈਂ ॥ ਅਨੰਤ ਹੈਂ ॥ ਮਹੰਤ ਹੈਂ ॥੩੮॥ ਅਲੀਕ ਹੈਂ ॥ ਨ੍ਰਿਸ੍ਰੀਕ ਹੈਂ ॥ ਨ੍ਰਿਲੰਭ ਹੈਂ ॥ ਅਸੰਭ ਹੈਂ ॥੩੯॥ ਅਗੰਮ ਹੈਂ ॥ ਅਜੰਮ ਹੈਂ ॥ ਅਭੂਤ ਹੈਂ ॥ ਅਛੂਤ ਹੈਂ ॥੪੦॥ ਅਲੋਕ ਹੈਂ ॥ ਅਸੋਕ ਹੈਂ ॥ ਅਕਰਮ ਹੈਂ ॥ ਅਭਰਮ ਹੈਂ ॥੪੧॥ ਅਜੀਤ ਹੈਂ ॥ ਅਭੀਤ ਹੈਂ ॥ ਅਬਾਹ ਹੈਂ ॥ ਅਗਾਹ ਹੈਂ ॥੪੨॥ ਅਮਾਨ ਹੈਂ ॥ ਨਿਧਾਨ ਹੈਂ ॥ ਅਨੇਕ ਹੈਂ ॥ ਫਿਰਿ ਏਕ ਹੈਂ ॥੪੩॥
aroop hai(n) || anoop hai(n) || ajoo hai(n) || abhoo hai(n) ||29|| alekh hai(n) || abhekh hai(n) || anaam hai(n) || akaam hai(n) ||30|| adhe hai(n) || abhe hai(n) || ajeet hai(n) || abheet hai(n) ||31|| tiramaan hai(n) || nidhaan hai(n) || tirabarag hai(n) || asarag hai(n) ||32|| aneel hai(n) || anaadh hai(n) || aje hai(n) || ajaadh hai(n) ||33|| ajanam hai(n) || abaran hai(n) || abhoot hai(n) || abharan hai(n) ||34|| aga(n)j hai(n) || abha(n)j hai(n) || ajhoojh hai(n) || ajha(n)jh hai(n) ||35|| ameek hai(n) || rapheek hai(n) || adha(n)dh hai(n) || aba(n)dh hai(n) ||36|| niraboojh hai(n) || asoojh hai(n) || akaal hai(n) || ajaal hai(n) ||37|| alaeh hai(n) || ajaeh hai(n) || ana(n)t hai(n) || maha(n)t hai(n) ||38|| aleek hai(n) || nirasreek hai(n) || nirala(n)bh hai(n) || asa(n)bh hai(n) ||39|| aga(n)m hai(n) || aja(n)m hai(n) || abhoot hai(n) || achhoot hai(n) ||40|| alok hai(n) || asok hai(n) || akaram hai(n) || abharam hai(n) ||41|| ajeet hai(n) || abheet hai(n) || abaeh hai(n) || agaeh hai(n) ||42|| amaan hai(n) || nidhaan hai(n) || anek hai(n) || fir ek hai(n) ||43||
ਭੁਜੰਗ ਪ੍ਰਯਾਤ ਛੰਦ ॥
bhuja(n)g prayaat chha(n)dh ||
ਨਮੋ ਸਰਬ ਮਾਨੇ ॥ ਸਮਸਤੀ ਨਿਧਾਨੇ ॥ ਨਮੋ ਦੇਵ ਦੇਵੇ ॥ ਅਭੇਖੀ ਅਭੇਵੇ ॥੪੪॥ ਨਮੋ ਕਾਲ ਕਾਲੇ ॥ ਨਮੋ ਸਰਬ ਪਾਲੇ ॥ ਨਮੋ ਸਰਬ ਗਉਣੇ ॥ ਨਮੋ ਸਰਬ ਭਉਣੇ ॥੪੫॥ ਅਨੰਗੀ ਅਨਾਥੇ ॥ ਨ੍ਰਿਸੰਗੀ ਪ੍ਰਮਾਥੇ ॥ ਨਮੋ ਭਾਨ ਭਾਨੇ ॥ ਨਮੋ ਮਾਨ ਮਾਨੇ ॥੪੬॥ ਨਮੋ ਚੰਦ੍ਰ ਚੰਦ੍ਰੇ ॥ ਨਮੋ ਭਾਨ ਭਾਨੇ ॥ ਨਮੋ ਗੀਤ ਗੀਤੇ ॥ ਨਮੋ ਤਾਨ ਤਾਨੇ ॥੪੭॥ ਨਮੋ ਨ੍ਰਿੱਤ ਨ੍ਰਿੱਤੇ ॥ ਨਮੋ ਨਾਦ ਨਾਦੇ ॥ ਨਮੋ ਪਾਨ ਪਾਨੇ ॥ ਨਮੋ ਬਾਦ ਬਾਦੇ ॥੪੮॥ ਅਨੰਗੀ ਅਨਾਮੇ ॥ ਸਮਸਤੀ ਸਰੂਪੇ ॥ ਪ੍ਰਭੰਗੀ ਪ੍ਰਮਾਥੇ ॥ ਸਮਸਤੀ ਬਿਭੂਤੇ ॥੪੯॥ ਕਲੰਕੰ ਬਿਨਾ ਨੇਕਲੰਕੀ ਸਰੂਪੇ ॥ ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ ॥੫੦॥ ਨਮੋ ਜੋਗ ਜੋਗੇਸ੍ਵਰੰ ਪਰਮ ਸਿੱਧੇ ॥ ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ ॥੫੧॥ ਨਮੋ ਸਸਤ੍ਰ ਪਾਣੇ ॥ ਨਮੋ ਅਸਤ੍ਰ ਮਾਣੇ ॥ ਨਮੋ ਪਰਮ ਗਿਆਤਾ ॥ ਨਮੋ ਲੋਕ ਮਾਤਾ ॥੫੨॥ ਅਭੇਖੀ ਅਭਰਮੀ ਅਭੋਗੀ ਅਭੁਗਤੇ ॥ ਨਮੋ ਜੋਗ ਜੋਗੇਸ੍ਵਰੰ ਪਰਮ ਜੁਗਤੇ ॥੫੩॥ ਨਮੋ ਨਿੱਤ ਨਾਰਾਇਣੇ ਕ੍ਰੂਰ ਕਰਮੇ ॥ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੫੪॥ ਨਮੋ ਰੋਗ ਹਰਤਾ ॥ ਨਮੋ ਰਾਗ ਰੂਪੇ ॥ ਨਮੋ ਸਾਹ ਸਾਹੰ ॥ ਨਮੋ ਭੂਪ ਭੂਪੇ ॥੫੫॥ ਨਮੋ ਦਾਨ ਦਾਨੇ ॥ ਨਮੋ ਮਾਨ ਮਾਨੇ ॥ ਨਮੋ ਰੋਗ ਰੋਗੇ ॥ ਨਮਸਤੰ ਸਨਾਨੇ ॥੫੬॥ ਨਮੋ ਮੰਤ੍ਰ ਮੰਤ੍ਰੰ ॥ ਨਮੋ ਜੰਤ੍ਰ ਜੰਤ੍ਰੰ ॥ ਨਮੋ ਇਸਟ ਇਸਟੇ ॥ ਨਮੋ ਤੰਤ੍ਰ ਤੰਤ੍ਰੰ ॥੫੭॥ ਸਦਾ ਸੱਚਦਾਨੰਦ ਸਰਬੰ ਪ੍ਰਣਾਸੀ ॥ ਅਨੂਪੇ ਅਰੂਪੇ ਸਮਸਤੁਲ ਨਿਵਾਸੀ ॥੫੮॥ ਸਦਾ ਸਿਧਦਾ ਬੁਧਦਾ ਬ੍ਰਿਧ ਕਰਤਾ ॥ ਅਧੋ ਉਰਧ ਅਰਧੰ ਅਘੰ ਓਘ ਹਰਤਾ ॥੫੯॥ ਪਰੰ ਪਰਮ ਪਰਮੇਸ੍ਵਰੰ ਪ੍ਰੋਛ ਪਾਲੰ ॥ ਸਦਾ ਸਰਬਦਾ ਸਿੱਧ ਦਾਤਾ ਦਿਆਲੰ ॥੬੦॥ ਅਛੇਦੀ ਅਭੇਦੀ ਅਨਾਮੰ ਅਕਾਮੰ ॥ ਸਮਸਤੋ ਪਰਾਜੀ ਸਮਸਤਸਤੁ ਧਾਮੰ ॥੬੧॥
namo sarab maane || samasatee nidhaane || namo dhev dheve || abhekhee abheve ||44|| namo kaal kaale || namo sarab paale || namo sarab gaune || namo sarab bhaune ||45|| ana(n)gee anaathe || nirasa(n)gee pramaathe || namo bhaan bhaane || namo maan maane ||46|| namo cha(n)dhr cha(n)dhre || namo bhaan bhaane || namo geet geete || namo taan taane ||47|| namo nira't nira'te namo naadh naadhe || namo paan paane || namo baadh baadhe ||48|| ana(n)gee anaame || samasatee saroope || prabha(n)gee pramaathe || samasatee bibhoote ||49|| kala(n)ka(n) binaa nekala(n)kee saroope || namo raaj raajesavaira(n) param roope ||50|| namo jog jogesavaira(n) param si'dhe || namo raaj raajesavaira(n) param biradhe ||51|| namo sasatr paane || namo asatr maane || namo param giaataa || namo lok maataa ||52|| abhekhee abharamee abhogee abhugate || namo jog jogesavaira(n) param jugate ||53|| namo ni't naaraine kraoor karame || namo pret apret dheve sudharame ||54|| namo rog harataa || namo raag roope || namo saeh saaha(n) || namo bhoop bhoope ||55|| namo dhaan dhaane || namo maan maane || namo rog roge || namasata(n) sanaane ||56|| namo ma(n)tr ma(n)tra(n) || namo ja(n)tr ja(n)tra(n) || namo isaT isaTe || namo ta(n)tr ta(n)tra(n) ||57|| sadhaa sa'chadhaana(n)dh saraba(n) pranaasee || anoope aroope samasatul nivaasee ||58|| sadhaa sidhadhaa budhadhaa biradh karataa || adho uradh aradha(n) agha(n) ogh harataa ||59|| para(n) param paramesavaira(n) prochh paala(n) || sadhaa sarabadhaa si'dh dhaataa dhiaala(n) ||60|| achhedhee abhedhee anaama(n) akaama(n) || samasato paraajee samasatasat dhaama(n) ||61||
ਤੇਰਾ ਜੋਰੁ ॥ ਚਾਚਰੀ ਛੰਦ ॥
teraa jor || chaacharee chha(n)dh ||
ਜਲੇ ਹੈਂ ॥ ਥਲੇ ਹੈਂ ॥ ਅਭੀਤ ਹੈਂ ॥ ਅਭੇ ਹੈਂ ॥੬੨॥ ਪ੍ਰਭੂ ਹੈਂ ॥ ਅਜੂ ਹੈਂ ॥ ਅਦੇਸ ਹੈਂ ॥ ਅਭੇਸ ਹੈਂ ॥੬੩॥
jale hai(n) || thale hai(n) || abheet hai(n) || abhe hai(n) ||62|| prabhoo hai(n) || ajoo hai(n) || adhes hai(n) || abhes hai(n) ||63||
ਭੁਜੰਗ ਪ੍ਰਯਾਤ ਛੰਦ ॥
bhuja(n)g prayaat chha(n)dh ||
ਅਗਾਧੇ ਅਬਾਧੇ ॥ ਅਨੰਦੀ ਸਰੂਪੇ ॥ ਨਮੋ ਸਰਬ ਮਾਨੇ ॥ ਸਮਸਤੀ ਨਿਧਾਨੇ ॥੬੪॥ ਨਮਸਤ੍ਵੰ ਨ੍ਰਿਨਾਥੇ ॥ ਨਮਸਤ੍ਵੰ ਪ੍ਰਮਾਥੇ ॥ ਨਮਸਤ੍ਵੰ ਅਗੰਜੇ ॥ ਨਮਸਤ੍ਵੰ ਅਭੰਜੇ ॥੬੫॥ ਨਮਸਤ੍ਵੰ ਅਕਾਲੇ ॥ ਨਮਸਤ੍ਵੰ ਅਪਾਲੇ ॥ ਨਮੋ ਸਰਬ ਦੇਸੇ ॥ ਨਮੋ ਸਰਬ ਭੇਸੇ ॥੬੬॥ ਨਮੋ ਰਾਜ ਰਾਜੇ ॥ ਨਮੋ ਸਾਜ ਸਾਜੇ ॥ ਨਮੋ ਸ਼ਾਹ ਸ਼ਾਹੇ ॥ ਨਮੋ ਮਾਹ ਮਾਹੇ ॥੬੭॥ ਨਮੋ ਗੀਤ ਗੀਤੇ ॥ ਨਮੋ ਪ੍ਰੀਤ ਪ੍ਰੀਤੇ ॥ ਨਮੋ ਰੋਖ ਰੋਖੇ ॥ ਨਮੋ ਸੋਖ ਸੋਖੇ ॥੬੮॥ ਨਮੋ ਸਰਬ ਰੋਗੇ ॥ ਨਮੋ ਸਰਬ ਭੋਗੇ ॥ ਨਮੋ ਸਰਬ ਜੀਤੰ ॥ ਨਮੋ ਸਰਬ ਭੀਤੰ ॥੬੯॥ ਨਮੋ ਸਰਬ ਗਿਆਨੰ ॥ ਨਮੋ ਪਰਮ ਤਾਨੰ ॥ ਨਮੋ ਸਰਬ ਮੰਤ੍ਰੰ ॥ ਨਮੋ ਸਰਬ ਜੰਤ੍ਰੰ ॥੭੦॥ ਨਮੋ ਸਰਬ ਦ੍ਰਿੱਸੰ ॥ ਨਮੋ ਸਰਬ ਕ੍ਰਿੱਸੰ ॥ ਨਮੋ ਸਰਬ ਰੰਗੇ ॥ ਤ੍ਰਿਭੰਗੀ ਅਨੰਗੇ ॥੭੧॥ ਨਮੋ ਜੀਵ ਜੀਵੰ ॥ ਨਮੋ ਬੀਜ ਬੀਜੇ ॥ ਅਖਿੱਜੇ ਅਭਿੱਜੇ ॥ ਸਮਸਤੰ ਪ੍ਰਸਿੱਜੇ ॥੭੨॥ ਕ੍ਰਿਪਾਲੰ ਸਰੂਪੇ ॥ ਕੁਕਰਮੰ ਪ੍ਰਣਾਸੀ ॥ ਸਦਾ ਸਰਬਦਾ ਰਿਧਿ ਸਿਧੰ ਨਿਵਾਸੀ ॥੭੩॥
agaadhe abaadhe || ana(n)dhee saroope || namo sarab maane || samasatee nidhaane ||64|| namasatavai(n) niranaathe || namasatavai(n) pramaathe || namasatavai(n) aga(n)je || namasatavai(n) abha(n)je ||65|| namasatavai(n) akaale || namasatavai(n) apaale || namo sarab dhese || namo sarab bhese ||66|| namo raaj raaje || namo saaj saaje || namo shaeh shaahe || namo maeh maahe ||67|| namo geet geete || namo preet preete || namo rokh rokhe || namo sokh sokhe ||68|| namo sarab roge || namo sarab bhoge || namo sarab jeeta(n) || namo sarab bheeta(n) ||69|| namo sarab giaana(n) || namo param taana(n) || namo sarab ma(n)tra(n) || namo sarab ja(n)tra(n) ||70|| namo sarab dhira'sa(n) || namo sarab kira'sa(n) || namo sarab ra(n)ge || tirabha(n)gee ana(n)ge ||71|| namo jeev jeeva(n) || namo beej beeje || akhi'je abhi'je || samasata(n) prasi'je ||72|| kirapaala(n) saroope || kukarama(n) pranaasee || sadhaa sarabadhaa ridh sidha(n) nivaasee ||73||
ਚਰਪਟ ਛੰਦ ॥ ਤ੍ਵ ਪ੍ਰਸਾਦਿ ॥
charapaT chha(n)dh || tavai prasaadh ||
ਅੰਮ੍ਰਿੱਤ ਕਰਮੇ ॥ ਅੰਬ੍ਰਿਤ ਧਰਮੇ ॥ ਅਖੱਲ ਜੋਗੇ ॥ ਅਚੱਲ ਭੋਗੇ ॥੭੪॥ ਅਚੱਲ ਰਾਜੇ ॥ ਅਟੱਲ ਸਾਜੇ ॥ ਅਖੱਲ ਧਰਮੰ ॥ ਅਲੱਖ ਕਰਮੰ ॥੭੫॥ ਸਰਬੰ ਦਾਤਾ ॥ ਸਰਬੰ ਗਿਆਤਾ ॥ ਸਰਬੰ ਭਾਨੇ ॥ ਸਰਬੰ ਮਾਨੇ ॥੭੬॥ ਸਰਬੰ ਪ੍ਰਾਣੰ ॥ ਸਰਬੰ ਤ੍ਰਾਣੰ ॥ ਸਰਬੰ ਭੁਗਤਾ ॥ ਸਰਬੰ ਜੁਗਤਾ ॥੭੭॥ ਸਰਬੰ ਦੇਵੰ ॥ ਸਰਬੰ ਭੇਵੰ ॥ ਸਰਬੰ ਕਾਲੇ ॥ ਸਰਬੰ ਪਾਲੇ ॥੭੮॥
a(n)mira't karame || a(n)birat dharame || akha'l joge || acha'l bhoge ||74|| acha'l raaje || aTa'l saaje || akha'l dharama(n) || ala'kh karama(n) ||75|| saraba(n) dhaataa || saraba(n) giaataa || saraba(n) bhaane || saraba(n) maane ||76|| saraba(n) praana(n) || saraba(n) traana(n) || saraba(n) bhugataa || saraba(n) jugataa ||77|| saraba(n) dheva(n) || saraba(n) bheva(n) || saraba(n) kaale || saraba(n) paale ||78||
ਰੂਆਲ ਛੰਦ ॥ ਤ੍ਵ ਪ੍ਰਸਾਦਿ ॥
rooaal chha(n)dh || tavai prasaadh ||
ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ ॥ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ॥ ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ ॥ ਜੱਤ੍ਰ ਤੱਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ॥੭੯॥ ਨਾਮ ਠਾਮ ਨ ਜਾਤਿ ਜਾਕਰ ਰੂਪ ਰੰਗ ਨ ਰੇਖ ॥ ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ ॥ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ ॥ ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ॥੮੦॥ ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ ॥ ਸਰਬ ਮਾਨ ਸਰਬੱਤ੍ਰ ਮਾਨ ਸਦੈਵ ਮਾਨਤ ਤਾਹਿ ॥ ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥ ਖੇਲ ਖੇਲਿ ਅਖੇਲ ਖੇਲਨ ਅੰਤ ਕੋ ਫਿਰਿ ਏਕ ॥੮੧॥ ਦੇਵ ਭੇਵ ਨ ਜਾਨਹੀ ਜਿਹ ਬੇਦ ਅਉਰ ਕਤੇਬ ॥ ਰੂਪ ਰੰਗ ਨ ਜਾਤਿ ਪਾਤਿ ਸੁ ਜਾਨਈ ਕਿਂਹ ਜੇਬ ॥ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਿਹੀਨ ॥ ਚੱਕ੍ਰ ਬੱਕ੍ਰ ਫਿਰੈ ਚਤੁਰ ਚੱਕ ਮਾਨਹੀ ਪੁਰ ਤੀਨ ॥੮੨॥ ਲੋਕ ਚਉਦਹ ਕੇ ਬਿਖੈ ਜਗ ਜਾਪਹੀ ਜਿਂਹ ਜਾਪ ॥ ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਂਹ ਥਾਪਿ ॥ ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ ॥ ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ ॥੮੩॥ ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ ॥ ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਅਭੇਸ ॥ ਅੰਗ ਰਾਗ ਨ ਰੰਗ ਜਾਕਹਿ ਜਾਤਿ ਪਾਤਿ ਨ ਨਾਮ ॥ ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ ॥੮੪॥ ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖ ਅਵਧੂਤ ॥ ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ॥ ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ॥ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੮੫॥ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ॥ ਸਰਬ ਸਾਸਤ੍ਰ ਨ ਜਾਨਹੀ ਜਿਂਹ ਰੂਪ ਰੰਗੁ ਅਰੁ ਰੇਖ ॥ ਪਰਮ ਬੇਦ ਪੁਰਾਣ ਜਾਕਹਿ ਨੇਤਿ ਭਾਖਤ ਨਿੱਤ ॥ ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ ॥੮੬॥
aadh roop anaadh moorat ajon purakh apaar || sarab maan tiramaan dhev abhev aadh udhaar || sarab paalak sarab ghaalak sarab ko pun kaal || ja'tr ta'tr biraajahee avadhoot roop risaal ||79|| naam Thaam na jaat jaakar roop ra(n)g na rekh || aadh purakh udhaar moorat ajon aadh asekh || dhes aauar na bhes jaakar roop rekh na raag || ja'tr ta'tr dhisaa visaa hui failio anuraag ||80|| naam kaam biheen pekhat dhaam hoo(n) neh jaeh || sarab maan saraba'tr maan sadhaiv maanat taeh || ek moorat anek dharasan keen roop anek || khel khel akhel khelan a(n)t ko fir ek ||81|| dhev bhev na jaanahee jeh bedh aaur kateb || roop ra(n)g na jaat paat su jaaniee ki(n)h jeb || taat maat na jaat jaakar janam maran biheen || cha'kr ba'kr firai chatur cha'k maanahee pur teen ||82|| lok chaudheh ke bikhai jag jaapahee ji(n)h jaap || aadh dhev anaadh moorat thaapio sabai ji(n)h thaap || param roop puneet moorat pooran purakh apaar || sarab bisavai rachio suya(n)bhav gaRan bha(n)janahaar ||83|| kaal heen kalaa sa(n)jugat akaal purakh adhes || dharam dhaam su bharam rahit abhoot alakh abhes || a(n)g raag na ra(n)g jaakeh jaat paat na naam || garab ga(n)jan dhusaT bha(n)jan mukat dhaik kaam ||84|| aap roop ameek anausatat ek purakh avadhoot || garab ga(n)jan sarab bha(n)jan aadh roop asoot || a(n)g heen abha(n)g anaatam ek purakh apaar || sarab laik sarab ghaik sarab ko pratipaar ||85|| sarab ga(n)taa sarab ha(n)taa sarab te anabhekh || sarab saasatr na jaanahee ji(n)h roop ra(n)g ar rekh || param bedh puraan jaakeh net bhaakhat ni't || koT si(n)mirat puraan saasatr na aaviee vahu chi't ||86||
ਮਧੁਭਾਰ ਛੰਦ ॥ ਤ੍ਵ ਪ੍ਰਸਾਦਿ ॥
madhubhaar chha(n)dh || tavai prasaadh ||
ਗੁਨ ਗਨ ਉਦਾਰ ॥ ਮਹਿਮਾ ਅਪਾਰ ॥ ਆਸਨ ਅਭੰਗ ॥ ਉਪਮਾ ਅਨੰਗ ॥੮੭॥ ਅਨਭਉ ਪ੍ਰਕਾਸ ॥ ਨਿਸ ਦਿਨ ਅਨਾਸ ॥ ਆਜਾਨ ਬਾਹੁ ॥ ਸਾਹਾਨ ਸਾਹੁ ॥੮੮॥ ਰਾਜਾਨ ਰਾਜ ॥ ਭਾਨਾਨ ਭਾਨ ॥ ਦੇਵਾਨ ਦੇਵ ॥ ਉਪਮਾ ਮਹਾਨ ॥੮੯॥ ਇੰਦ੍ਰਾਨ ਇੰਦ੍ਰ ॥ ਬਾਲਾਨ ਬਾਲ ॥ ਰੰਕਾਨ ਰੰਕ ॥ ਕਾਲਾਨ ਕਾਲ ॥੯੦॥ ਅਨਭੂਤ ਅੰਗ ॥ ਆਭਾ ਅਭੰਗ ॥ ਗਤਿ ਮਿਤਿ ਅਪਾਰ ॥ ਗੁਨ ਗਨ ਉਦਾਰ ॥੯੧॥ ਮੁਨਿ ਗਨ ਪ੍ਰਨਾਮ ॥ ਨਿਰਭੈ ਨ੍ਰਿਕਾਮ ॥ ਅਤਿ ਦੁਤਿ ਪ੍ਰਚੰਡ ॥ ਮਿਤਿ ਗਤਿ ਅਖੰਡ ॥੯੨॥ ਆਲਿਸ੍ਯ ਕਰਮ ॥ ਆਦ੍ਰਿਸ੍ਯ ਧਰਮ ॥ ਸਰਬਾ ਭਰਣਾਢ੍ਯ ॥ ਅਨਡੰਡ ਬਾਢ੍ਯ ॥੯੩॥
gun gan udhaar || mahimaa apaar || aasan abha(n)g || aupamaa ana(n)g ||87|| anabhau prakaas || nis dhin anaas || aajaan baahu || saahaan saahu ||88|| raajaan raaj || bhaanaan bhaan || dhevaan dhev || aupamaa mahaan ||89|| ei(n)dhraan i(n)dhr || baalaan baal || ra(n)kaan ra(n)k || kaalaan kaal ||90|| anabhoot a(n)g || aabhaa abha(n)g || gat mit apaar || gun gan udhaar ||91|| mun gan pranaam || nirabhai nirakaam || at dhut pracha(n)dd || mit gat akha(n)dd ||92|| aalisay karam || aadhirasay dharam || sarabaa bharanaadday || anadda(n)dd baadday ||93||
ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥
chaacharee chha(n)dh || tavai prasaadh ||
ਗੁਬਿੰਦੇ ॥ ਮੁਕੰਦੇ ॥ ਉਦਾਰੇ ॥ ਅਪਾਰੇ ॥੯੪॥ ਹਰੀਅੰ ॥ ਕਰੀਅੰ ॥ ਨ੍ਰਿਨਾਮੇ ॥ ਅਕਾਮੇ ॥੯੫॥
gubi(n)dhe || muka(n)dhe || audhaare || apaare ||94|| hareea(n) || kareea(n) || niranaame || akaame ||95||
ਭੁਜੰਗ ਪ੍ਰਯਾਤ ਛੰਦ ॥
bhuja(n)g prayaat chha(n)dh ||
ਚੱਤ੍ਰੁ ਚੱਕ੍ਰ ਕਰਤਾ ॥ ਚੱਤ੍ਰੁ ਚੱਕ੍ਰ ਹਰਤਾ ॥ ਚੱਤ੍ਰੁ ਚੱਕ੍ਰ ਦਾਨੇ ॥ ਚੱਤ੍ਰੁ ਚੱਕ੍ਰ ਜਾਨੇ ॥੯੬॥ ਚੱਤੁ੍ਰ ਚੱਕ੍ਰ ਵਰਤੀ ॥ ਚੱਤੁ੍ਰ ਚੱਕ੍ਰ ਭਰਤੀ ॥ ਚੱਤੁ੍ਰ ਚੱਕ੍ਰ ਪਾਲੇ ॥ ਚੱਤੁ੍ਰ ਚੱਕ੍ਰ ਕਾਲੇ ॥੯੭॥ ਚੱਤੁ੍ਰ ਚੱਕ੍ਰ ਪਾਸੇ ॥ ਚੱਤੁ੍ਰ ਚੱਕ੍ਰ ਵਾਸੇ ॥ ਚੱਤੁ੍ਰ ਚੱਕ੍ਰ ਮਾਨ੍ਯੈ ॥ ਚੱਤ੍ਰੁ ਚੱਕ੍ਰ ਦਾਨ੍ਯੈ ॥੯੮॥
cha'tr cha'kr karataa || cha'tr cha'kr harataa || cha'tr cha'kr dhaane || cha'tr cha'kr jaane ||96|| cha'tur cha'kr varatee || cha'tur cha'kr bharatee || cha'tur cha'kr paale || cha'tur cha'kr kaale ||97|| cha'tur cha'kr paase || cha'tur cha'kr vaase || cha'tur cha'kr maanayai || cha'tr cha'kr dhaanayai ||98||
ਚਾਚਰੀ ਛੰਦ ॥
chaacharee chha(n)dh ||
ਨ ਸੱਤ੍ਰੈ ॥ ਨ ਮਿੱਤ੍ਰੈ ॥ ਨ ਭਰਮੰ ॥ ਨ ਭਿੱਤ੍ਰੈ ॥੯੯॥ ਨ ਕਰਮੰ ॥ ਨ ਕਾਏ ॥ ਅਜਨਮੰ ॥ ਅਜਾਏ ॥੧੦੦॥ ਨ ਚਿੱਤ੍ਰੈ ॥ ਨ ਮਿੱਤ੍ਰੈ ॥ ਪਰੇ ਹੈਂ ॥ ਪਵਿੱਤ੍ਰੈ ॥੧੦੧॥ ਪ੍ਰਿਥੀਸੈ ॥ ਅਦੀਸੈ ॥ ਅਦ੍ਰਿਸੈ ॥ ਅਕ੍ਰਿਸੈ ॥੧੦੨॥
n sa'trai || n mi'trai || n bharama(n) || n bhi'trai ||99|| n karama(n) || n kaae || ajanama(n) || ajaae ||100|| n chi'trai || n mi'trai || pare hai(n) || pavi'trai ||101|| piratheesai || adheesai || adhirasai || akirasai ||102||
ਭਗਵਤੀ ਛੰਦ ॥ ਤ੍ਵ ਪ੍ਰਸਾਦਿ ਕਥਤੇ ॥
bhagavatee chha(n)dh || tavai prasaadh kathate ||
ਕਿ ਆਛਿੱਜ ਦੇਸੈ ॥ ਕਿ ਆਭਿੱਜ ਭੇਸੈ ॥ ਕਿ ਆਗੰਜ ਕਰਮੈ ॥ ਕਿ ਆਭੰਜ ਭਰਮੈ ॥੧੦੩॥ ਕਿ ਆਭਿਜ ਲੋਕੈ ॥ ਕਿ ਆਦਿਤ ਸੋਕੈ ॥ ਕਿ ਅਵਧੂਤ ਬਰਨੈ ॥ ਕਿ ਬਿਭੂਤ ਕਰਨੈ ॥੧੦੪॥ ਕਿ ਰਾਜੰ ਪ੍ਰਭਾ ਹੈਂ ॥ ਕਿ ਧਰਮੰ ਧੁਜਾ ਹੈਂ ॥ ਕਿ ਆਸੋਕ ਬਰਨੈ ॥ ਕਿ ਸਰਬਾ ਅਭਰਨੈ ॥੧੦੫॥ ਕਿ ਜਗਤੰ ਕ੍ਰਿਤੀ ਹੈਂ ॥ ਕਿ ਛਤ੍ਰੰ ਛਤ੍ਰੀ ਹੈਂ ॥ ਕਿ ਬ੍ਰਹਮੰ ਸਰੂਪੈ ॥ ਕਿ ਅਨਭਉ ਅਨੂਪੈ ॥੧੦੬॥ ਕਿ ਆਦਿ ਅਦੇਵ ਹੈਂ ॥ ਕਿ ਆਪਿ ਅਭੇਵ ਹੈਂ ॥ ਕਿ ਚਿੱਤ੍ਰੰ ਬਿਹੀਨੈ ॥ ਕਿ ਏਕੈ ਅਧੀਨੈ ॥੧੦੭॥ ਕਿ ਰੋਜ਼ੀ ਰਜ਼ਾਕੈ ॥ ਰਹੀਮੈ ਰਿਹਾਕੈ ॥ ਕਿ ਪਾਕ ਬਿਐਬ ਹੈਂ ॥ ਕਿ ਗੈਬੁਲ ਗ਼ੈਬ ਹੈਂ ॥੧੦੮॥ ਕਿ ਅਫਵੁਲ ਗੁਨਾਹ ਹੈਂ ॥ ਕਿ ਸ਼ਾਹਾਨ ਸ਼ਾਹ ਹੈਂ ॥ ਕਿ ਕਾਰਨ ਕੁਨਿੰਦ ਹੈਂ ॥ ਕਿ ਰੋਜ਼ੀ ਦਿਹੰਦ ਹੈਂ ॥੧੦੯॥ ਕਿ ਰਾਜ਼ਕ ਰਹੀਮ ਹੈਂ ॥ ਕਿ ਕਰਮੰ ਕਰੀਮ ਹੈਂ ॥ ਕਿ ਸਰਬੰ ਕਲੀ ਹੈਂ ॥ ਕਿ ਸਰਬੰ ਦਲੀ ਹੈਂ ॥੧੧੦॥ ਕਿ ਸਰਬੱਤ੍ਰ ਮਾਨਿਯੈ ॥ ਕਿ ਸਰਬੱਤ੍ਰ ਦਾਨਿਯੈ ॥ ਕਿ ਸਰਬੱਤ੍ਰ ਗਉਨੈ ॥ ਕਿ ਸਰਬੱਤ੍ਰ ਭਉਨੈ ॥੧੧੧॥ ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥ ਕਿ ਸਰਬੱਤ੍ਰ ਰਾਜੈ ॥ ਕਿ ਸਰਬੱਤ੍ਰ ਸਾਜੈ ॥੧੧੨॥ ਕਿ ਸਰਬੱਤ੍ਰ ਦੀਨੈ ॥ ਕਿ ਸਰਬੱਤ੍ਰ ਲੀਨੈ ॥ ਕਿ ਸਰਬੱਤ੍ਰ ਜਾਹੋ ॥ ਕਿ ਸਰਬੱਤ੍ਰ ਭਾਹੋ ॥੧੧੩॥ ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥ ਕਿ ਸਰਬੱਤ੍ਰ ਕਾਲੈ ॥ ਕਿ ਸਰਬੱਤ੍ਰ ਪਾਲੈ ॥੧੧੪॥ ਕਿ ਸਰਬੱਤ੍ਰ ਹੰਤਾ ॥ ਕਿ ਸਰਬੱਤ੍ਰ ਗੰਤਾ ॥ ਕਿ ਸਰਬੱਤ੍ਰ ਭੇਖੀ ॥ ਕਿ ਸਰਬੱਤ੍ਰ ਪੇਖੀ ॥੧੧੫॥ ਕਿ ਸਰਬੱਤ੍ਰ ਕਾਜੈ ॥ ਕਿ ਸਰਬੱਤ੍ਰ ਰਾਜੈ ॥ ਕਿ ਸਰਬੱਤ੍ਰ ਸੋਖੈ ॥ ਕਿ ਸਰਬੱਤ੍ਰ ਪੋਖੈ ॥੧੧੬॥ ਕਿ ਸਰਬੱਤ੍ਰ ਤ੍ਰਾਣੈ ॥ ਕਿ ਸਰਬੱਤ੍ਰ ਪ੍ਰਾਣੈ ॥ ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥੧੧੭॥ ਕਿ ਸਰਬੱਤ੍ਰ ਮਾਨਿਯੈਂ ॥ ਸਦੈਵੰ ਪ੍ਰਧਾਨਿਯੈਂ ॥ ਕਿ ਸਰਬੱਤ੍ਰ ਜਾਪਿਯੈ ॥ ਕਿ ਸਰਬੱਤ੍ਰ ਥਾਪਿਯੈ ॥੧੧੮॥ ਕਿ ਸਰਬੱਤ੍ਰ ਭਾਨੈ ॥ ਕਿ ਸਰਬੱਤ੍ਰ ਮਾਨੈ ॥ ਕਿ ਸਰਬੱਤ੍ਰ ਇੰਦ੍ਰੈ ॥ ਕਿ ਸਰਬੱਤ੍ਰ ਚੰਦ੍ਰੈ ॥੧੧੯॥ ਕਿ ਸਰਬੰ ਕਲੀਮੈ ॥ ਕਿ ਪਰਮੰ ਫ਼ਹੀਮੈ ॥ ਕਿ ਆਕਲ ਅਲਾਮੈ ॥ ਕਿ ਸਾਹਿਬ ਕਲਾਮੈ ॥੧੨੦॥ ਕਿ ਹੁਸਨਲ ਵਜੂ ਹੈਂ ॥ ਤਮਾਮੁਲ ਰੁਜੂ ਹੈਂ ॥ ਹਮੇਸੁਲ ਸਲਾਮੈਂ ॥ ਸਲੀਖਤ ਮੁਦਾਮੈਂ ॥੧੨੧॥ ਗ਼ਨੀਮੁਲ ਸ਼ਿਕਸਤੈ ॥ ਗ਼ਰੀਬੁਲ ਪਰਸਤੈ ॥ ਬਿਲੰਦੁਲ ਮਕਾਨੈਂ ॥ ਜ਼ਮੀਨਲ ਜ਼ਮਾਨੈਂ ॥੧੨੨॥ ਤਮੀਜ਼ੁਲ ਤਮਾਮੈਂ ॥ ਰੁਜੂਅਲ ਨਿਧਾਨੈਂ ॥ ਹਰੀਫੁਲ ਅਜੀਮੈਂ ॥ ਰਜ਼ਾਇਕ ਯਕੀਨੈਂ ॥੧੨੩॥ ਅਨੇਕੁਲ ਤਰੰਗ ਹੈਂ ॥ ਅਭੇਦ ਹੈਂ ਅਭੰਗ ਹੈਂ ॥ ਅਜ਼ੀਜ਼ੁਲ ਨਿਵਾਜ਼ ਹੈਂ ॥ ਗ਼ਨੀਮੁਲ ਖ਼ਿਰਾਜ ਹੈਂ ॥੧੨੪॥ ਨਿਰੁਕਤ ਸਰੂਪ ਹੈਂ ॥ ਤ੍ਰਿਮੁਕਤਿ ਬਿਭੂਤਿ ਹੈਂ ॥ ਪ੍ਰਭੁਗਤਿ ਪ੍ਰਭਾ ਹੈਂ ॥ ਸੁ ਜੁਗਤਿ ਸੁਧਾ ਹੈਂ ॥੧੨੫॥ ਸਦੈਵੰ ਸਰੂਪ ਹੈਂ ॥ ਅਭੇਦੀ ਅਨੂਪ ਹੈਂ ॥ ਸਮਸਤੋਪਰਾਜ ਹੈਂ ॥ ਸਦਾ ਸਰਬ ਸਾਜ ਹੈਂ ॥੧੨੬॥ ਸਮਸਤੁਲ ਸਲਾਮ ਹੈਂ ॥ ਸਦੈਵਲ ਅਕਾਮ ਹੈਂ ॥ ਨ੍ਰਿਬਾਧ ਸਰੂਪ ਹੈਂ ॥ ਅਗਾਧ ਹੈਂ ਅਨੂਪ ਹੈਂ ॥੧੨੭॥ ਓਅੰ ਆਦਿ ਰੂਪੇ ॥ ਅਨਾਦਿ ਸਰੂਪੇ ॥ ਅਨੰਗੀ ਅਨਾਮੇ ॥ ਤ੍ਰਿਭੰਗੀ ਤ੍ਰਿਕਾਮੇ ॥੧੨੮॥ ਤ੍ਰਿਬਰਗੰ ਤ੍ਰਿਬਾਧੇ ॥ ਅਗੰਜੇ ਅਗਾਧੇ ॥ ਸੁਭੰ ਸਰਬ ਭਾਗੇ ॥ ਸੁ ਸਰਬਾ ਅਨੁਰਾਗੇ ॥੧੨੯॥ ਤ੍ਰਿਭੁਗਤ ਸਰੂਪ ਹੈਂ ॥ ਅਛਿੱਜ ਹੈਂ ਅਛੂਤ ਹੈਂ ॥ ਕਿ ਨਰਕੰ ਪ੍ਰਣਾਸ ਹੈਂ ॥ ਪ੍ਰਿਥੀਉਲ ਪ੍ਰਵਾਸ ਹੈਂ ॥੧੩੦॥ ਨਿਰੁਕਤਿ ਪ੍ਰਭਾ ਹੈਂ ॥ ਸਦੈਵੰ ਸਦਾ ਹੈਂ ॥ ਬਿਭੁਗਤਿ ਸਰੂਪ ਹੈਂ ॥ ਪ੍ਰਜੁਗਤਿ ਅਨੂਪ ਹੈਂ ॥੧੩੧॥ ਨਿਰੁਕਤਿ ਸਦਾ ਹੈਂ ॥ ਬਿਭੁਗਤਿ ਪ੍ਰਭਾ ਹੈਂ ॥ ਅਨਉਕਤਿ ਸਰੂਪ ਹੈਂ ॥ ਪ੍ਰਜੁਗਤਿ ਅਨੂਪ ਹੈਂ ॥੧੩੨॥
k aachhi'j dhesai || k aabhi'j bhesai || k aaga(n)j karamai || k aabha(n)j bharamai ||103|| k aabhij lokai || k aadhit sokai || k avadhoot baranai || k bibhoot karanai ||104|| k raaja(n) prabhaa hai(n) || k dharama(n) dhujaa hai(n) || k aasok baranai || k sarabaa abharanai ||105|| k jagata(n) kiratee hai(n) || k chhatra(n) chhatree hai(n) || k brahama(n) saroopai || k anabhau anoopai ||106|| k aadh adhev hai(n) || k aap abhev hai(n) || k chi'tra(n) biheenai || k ekai adheenai ||107|| k rozee razaakai || raheemai rihaakai || k paak biaaib hai(n) || k gaibul g(h)aib hai(n) ||108|| k afavul gunaeh hai(n) || k shaahaan shaeh hai(n) || k kaaran kuni(n)dh hai(n) || k rozee dhiha(n)dh hai(n) ||109|| k raazak raheem hai(n) || k karama(n) kareem hai(n) || k saraba(n) kalee hai(n) || k saraba(n) dhalee hai(n) ||110|| k saraba'tr maaniyai || k saraba'tr dhaaniyai || k saraba'tr gaunai || k saraba'tr bhaunai ||111|| k saraba'tr dhesai || k saraba'tr bhesai || k saraba'tr raajai || k saraba'tr saajai ||112|| k saraba'tr dheenai || k saraba'tr leenai || k saraba'tr jaaho || k saraba'tr bhaaho ||113|| k saraba'tr dhesai || k saraba'tr bhesai || k saraba'tr kaalai || k saraba'tr paalai ||114|| k saraba'tr ha(n)taa || k saraba'tr ga(n)taa || k saraba'tr bhekhee || k saraba'tr pekhee ||115|| k saraba'tr kaajai || k saraba'tr raajai || k saraba'tr sokhai || k saraba'tr pokhai ||116|| k saraba'tr traanai || k saraba'tr praanai || k saraba'tr dhesai || k saraba'tr bhesai ||117|| k saraba'tr maaniyai(n) || sadhaiva(n) pradhaaniyai(n) || k saraba'tr jaapiyai || k saraba'tr thaapiyai ||118|| k saraba'tr bhaanai || k saraba'tr maanai || k saraba'tr i(n)dhrai || k saraba'tr cha(n)dhrai ||119|| k saraba(n) kaleemai || k parama(n) phaheemai || k aakal alaamai || k saahib kalaamai ||120|| k husanal vajoo hai(n) || tamaamul rujoo hai(n) || hamesul salaamai(n) || saleekhat mudhaamai(n) ||121|| g(h)neemul shikasatai || g(h)reebul parasatai || bila(n)dhul makaanai(n) || zameenal zamaanai(n) ||122|| tameezul tamaamai(n) || rujooal nidhaanai(n) || hareeful ajeemai(n) || razaik yakeenai(n) ||123|| anekul tara(n)g hai(n) || abhedh hai(n) abha(n)g hai(n) || azeezul nivaaz hai(n) || g(h)neemul khhiraaj hai(n) ||124|| nirukat saroop hai(n) || tiramukat bibhoot hai(n) || prabhugat prabhaa hai(n) || s jugat sudhaa hai(n) ||125|| sadhaiva(n) saroop hai(n) || abhedhee anoop hai(n) || samasatoparaaj hai(n) || sadhaa sarab saaj hai(n) ||126|| samasatul salaam hai(n) || sadhaival akaam hai(n) || nirabaadh saroop hai(n) || agaadh hai(n) anoop hai(n) ||127|| oa(n) aadh roope || anaadh saroope || ana(n)gee anaame || tirabha(n)gee tirakaame ||128|| tirabaraga(n) tirabaadhe || aga(n)je agaadhe || subha(n) sarab bhaage || s sarabaa anuraage ||129|| tirabhugat saroop hai(n) || achhi'j hai(n) achhoot hai(n) || k naraka(n) pranaas hai(n) || piratheeaul pravaas hai(n) ||130|| nirukat prabhaa hai(n) || sadhaiva(n) sadhaa hai(n) || bibhugat saroop hai(n) || prajugat anoop hai(n) ||131|| nirukat sadhaa hai(n) || bibhugat prabhaa hai(n) || anaukat saroop hai(n) || prajugat anoop hai(n) ||132||
ਚਾਚਰੀ ਛੰਦ ॥
chaacharee chha(n)dh ||
ਅਭੰਗ ਹੈਂ ॥ ਅਨੰਗ ਹੈਂ ॥ ਅਭੇਖ ਹੈਂ ॥ ਅਲੇਖ ਹੈਂ ॥੧੩੩॥ ਅਭਰਮ ਹੈਂ ॥ ਅਕਰਮ ਹੈਂ ॥ ਅਨਾਦਿ ਹੈਂ ॥ ਜੁਗਾਦਿ ਹੈਂ ॥੧੩੪॥ ਅਜੈ ਹੈਂ ॥ ਅਬੈ ਹੈਂ ॥ ਅਭੂਤ ਹੈਂ ॥ ਅਧੂਤ ਹੈਂ ॥੧੩੫॥ ਅਨਾਸ ਹੈਂ ॥ ਉਦਾਸ ਹੈਂ ॥ ਅਧੰਧ ਹੈਂ ॥ ਅਬੰਧ ਹੈਂ ॥੧੩੬॥ ਅਭਗਤ ਹੈਂ ॥ ਬਿਰਕਤ ਹੈਂ ॥ ਅਨਾਸ ਹੈਂ ॥ ਪ੍ਰਕਾਸ ਹੈਂ ॥੧੩੭॥ ਨਿਚਿੰਤ ਹੈਂ ॥ ਸੁਨਿੰਤ ਹੈਂ ॥ ਅਲਿੱਖ ਹੈਂ ॥ ਅਦਿੱਖ ਹੈਂ ॥੧੩੮॥ ਅਲੇਖ ਹੈਂ ॥ ਅਭੇਖ ਹੈਂ ॥ ਅਢਾਹ ਹੈਂ ॥ ਅਗਾਹ ਹੈਂ ॥੧੩੯॥ ਅਸੰਭ ਹੈਂ ॥ ਅਗੰਭ ਹੈਂ ॥ ਅਨੀਲ ਹੈਂ ॥ ਅਨਾਦਿ ਹੈਂ ॥੧੪੦॥ ਅਨਿੱਤ ਹੈਂ ॥ ਸੁ ਨਿੱਤ ਹੈਂ ॥ ਅਜਾਤ ਹੈਂ ॥ ਅਜਾਦਿ ਹੈਂ ॥੧੪੧॥
abha(n)g hai(n) || ana(n)g hai(n) || abhekh hai(n) || alekh hai(n) ||133|| abharam hai(n) || akaram hai(n) || anaadh hai(n) || jugaadh hai(n) ||134|| ajai hai(n) || abai hai(n) || abhoot hai(n) || adhoot hai(n) ||135|| anaas hai(n) || audhaas hai(n) || adha(n)dh hai(n) || aba(n)dh hai(n) ||136|| abhagat hai(n) || birakat hai(n) || anaas hai(n) || prakaas hai(n) ||137|| nichi(n)t hai(n) || suni(n)t hai(n) || ali'kh hai(n) || adhi'kh hai(n) ||138|| alekh hai(n) || abhekh hai(n) || addaeh hai(n) || agaeh hai(n) ||139|| asa(n)bh hai(n) || aga(n)bh hai(n) || aneel hai(n) || anaadh hai(n) ||140|| ani't hai(n) || s ni't hai(n) || ajaat hai(n) || ajaadh hai(n) ||141||
ਚਰਪਟ ਛੰਦ ॥ ਤ੍ਵ ਪ੍ਰਸਾਦਿ ॥
charapaT chha(n)dh || tavai prasaadh ||
ਸਰਬੰ ਹੰਤਾ ॥ ਸਰਬੰ ਗੰਤਾ ॥ ਸਰਬੰ ਖਿਆਤਾ ॥ ਸਰਬੰ ਗਿਆਤਾ ॥੧੪੨॥ ਸਰਬੰ ਹਰਤਾ ॥ ਸਰਬੰ ਕਰਤਾ ॥ ਸਰਬੰ ਪ੍ਰਾਣੰ ॥ ਸਰਬੰ ਤ੍ਰਾਣੰ ॥੧੪੩॥ ਸਰਬੰ ਕਰਮੰ ॥ ਸਰਬੰ ਧਰਮੰ ॥ ਸਰਬੰ ਜੁਗਤਾ ॥ ਸਰਬੰ ਮੁਕਤਾ ॥੧੪੪॥
saraba(n) ha(n)taa || saraba(n) ga(n)taa || saraba(n) khiaataa || saraba(n) giaataa ||142|| saraba(n) harataa || saraba(n) karataa || saraba(n) praana(n) || saraba(n) traana(n) ||143|| saraba(n) karama(n) || saraba(n) dharama(n) || saraba(n) jugataa || saraba(n) mukataa ||144||
ਰਸਾਵਲ ਛੰਦ ॥ ਤ੍ਵ ਪ੍ਰਸਾਦਿ ॥
rasaaval chha(n)dh || tavai prasaadh ||
ਨਮੋ ਨਰਕ ਨਾਸੇ ॥ ਸਦੈਵੰ ਪ੍ਰਕਾਸੇ ॥ ਅਨੰਗੰ ਸਰੂਪੇ ॥ ਅਭੰਗੰ ਬਿਭੂਤੇ ॥੧੪੫॥ ਪ੍ਰਮਾਥੰ ਪ੍ਰਮਾਥੇ ॥ ਸਦਾ ਸਰਬ ਸਾਥੇ ॥ ਅਗਾਧ ਸਰੂਪੇ ॥ ਨ੍ਰਿਬਾਧ ਬਿਭੂਤੇ ॥੧੪੬॥ ਅਨੰਗੀ ਅਨਾਮੇ ॥ ਤ੍ਰਿਭੰਗੀ ਤ੍ਰਿਕਾਮੇ ॥ ਨ੍ਰਿਭੰਗੀ ਸਰੂਪੇ ॥ ਸਰਬੰਗੀ ਅਨੂਪੇ ॥੧੪੭॥ ਨ ਪੋਤ੍ਰੈ ਨ ਪੁਤ੍ਰੈ ॥ ਨ ਸੱਤ੍ਰੈ ਨ ਮਿਤ੍ਰੈ ॥ ਨ ਤਾਤੈ ਨ ਮਾਤੈ ॥ ਨ ਜਾਤੈ ਨ ਪਾਤੈ ॥੧੪੮॥ ਨ੍ਰਿਸਾਕੰ ਸਰੀਕ ਹੈਂ ॥ ਅਮਿਤੋ ਅਮੀਕ ਹੈਂ ॥ ਸਦੈਵੰ ਪ੍ਰਭਾ ਹੈਂ ॥ ਅਜੈ ਹੈਂ ਅਜਾ ਹੈਂ ॥੧੪੯॥
namo narak naase || sadhaiva(n) prakaase || ana(n)ga(n) saroope || abha(n)ga(n) bibhoote ||145|| pramaatha(n) pramaathe || sadhaa sarab saathe || agaadh saroope || nirabaadh bibhoote ||146|| ana(n)gee anaame || tirabha(n)gee tirakaame || nirabha(n)gee saroope || saraba(n)gee anoope ||147|| n potrai na putrai || n sa'trai na mitrai || n taatai na maatai || n jaatai na paatai ||148|| nirasaaka(n) sareek hai(n) || amito ameek hai(n) || sadhaiva(n) prabhaa hai(n) || ajai hai(n) ajaa hai(n) ||149||
ਭਗਵਤੀ ਛੰਦ ॥ ਤ੍ਵ ਪ੍ਰਸਾਦਿ ॥
bhagavatee chha(n)dh || tavai prasaadh ||
ਕਿ ਜ਼ਾਹਰ ਜ਼ਹੂਰ ਹੈਂ ॥ ਕਿ ਹਾਜ਼ਰ ਹਜ਼ੂਰ ਹੈਂ ॥ ਹਮੇਸੁਲ ਸਲਾਮ ਹੈਂ ॥ ਸਮਸਤੁਲ ਕਲਾਮ ਹੈਂ ॥੧੫੦॥ ਕਿ ਸਾਹਿਬ ਦਿਮਾਗ਼ ਹੈਂ ॥ ਕਿ ਹੁਸਨਲ ਚਰਾਗ਼ ਹੈਂ ॥ ਕਿ ਕਾਮਲ ਕਰੀਮ ਹੈਂ ॥ ਕਿ ਰਾਜ਼ਕ ਰਹੀਮ ਹੈਂ ॥੧੫੧॥ ਕਿ ਰੋਜ਼ੀ ਦਿਹਿੰਦ ਹੈਂ ॥ ਕਿ ਰਾਜ਼ਕ ਰਹਿੰਦ ਹੈਂ ॥ ਕਰੀਮੁਲ ਕਮਾਲ ਹੈਂ ॥ ਕਿ ਹੁਸਨਲ ਜਮਾਲ ਹੈਂ ॥੧੫੨॥ ਗ਼ਨੀਮੁਲ ਖ਼ਿਰਾਜ ਹੈਂ ॥ ਗ਼ਰੀਬੁਲ ਨਿਵਾਜ਼ ਹੈਂ ॥ ਹਰੀਫ਼ੁਲ ਸ਼ਿਕੰਨ ਹੈਂ ॥ ਹਿਰਾਸੁਲ ਫਿਕੰਨ ਹੈਂ ॥੧੫੩॥ ਕਲੰਕੰ ਪ੍ਰਣਾਸ ਹੈਂ ॥ ਸਮਸਤੁਲ ਨਿਵਾਸ ਹੈਂ ॥ ਅਗੰਜੁਲ ਗਨੀਮ ਹੈਂ ॥ ਰਜਾਇਕ ਰਹੀਮ ਹੈਂ ॥੧੫੪॥ ਸਮਸਤੁਲ ਜੁਬਾਂ ਹੈਂ ॥ ਕਿ ਸਾਹਿਬ ਕਿਰਾਂ ਹੈਂ ॥ ਕਿ ਨਰਕੰ ਪ੍ਰਣਾਸ ਹੈਂ ॥ ਬਹਿਸਤੁਲ ਨਿਵਾਸ ਹੈਂ ॥੧੫੫॥ ਕਿ ਸਰਬੁਲ ਗਵੰਨ ਹੈਂ ॥ ਹਮੇਸੁਲ ਰਵੰਨ ਹੈਂ ॥ ਤਮਾਮੁਲ ਤਮੀਜ ਹੈਂ ॥ ਸਮਸਤੁਲ ਅਜੀਜ ਹੈਂ ॥੧੫੬॥ ਪਰੰ ਪਰਮ ਈਸ ਹੈਂ ॥ ਸਮਸਤੁਲ ਅਦੀਸ ਹੈਂ ॥ ਅਦੇਸੁਲ ਅਲੇਖ ਹੈਂ ॥ ਹਮੇਸੁਲ ਅਭੇਖ ਹੈਂ ॥੧੫੭॥ ਜ਼ਮੀਨੁਲ ਜ਼ਮਾ ਹੈਂ ॥ ਅਮੀਕੁਲ ਇਮਾ ਹੈਂ ॥ ਕਰੀਮੁਲ ਕਮਾਲ ਹੈਂ ॥ ਕਿ ਜੁਰਅਤਿ ਜਮਾਲ ਹੈਂ ॥੧੫੮॥ ਕਿ ਅਚਲੰ ਪ੍ਰਕਾਸ ਹੈਂ ॥ ਕਿ ਅਮਿਤੋ ਸੁਬਾਸ ਹੈਂ ॥ ਕਿ ਅਜਬ ਸਰੂਪ ਹੈਂ ॥ ਕਿ ਅਮਿਤੋ ਬਿਭੂਤ ਹੈਂ ॥੧੫੯॥ ਕਿ ਅਮਿਤੋ ਪਸਾ ਹੈਂ ॥ ਕਿ ਆਤਮ ਪ੍ਰਭਾ ਹੈਂ ॥ ਕਿ ਅਚਲੰ ਅਨੰਗ ਹੈਂ ॥ ਕਿ ਅਮਿਤੋ ਅਭੰਗ ਹੈਂ ॥੧੬੦॥
k zaahar zahoor hai(n) || k haazar hazoor hai(n) || hamesul salaam hai(n) || samasatul kalaam hai(n) ||150|| k saahib dhimaag(h) hai(n) || k husanal charaag(h) hai(n) || k kaamal kareem hai(n) || k raazak raheem hai(n) ||151|| k rozee dhihi(n)dh hai(n) || k raazak rahi(n)dh hai(n) || kareemul kamaal hai(n) || k husanal jamaal hai(n) ||152|| g(h)neemul khhiraaj hai(n) || g(h)reebul nivaaz hai(n) || hareephul shika(n)n hai(n) || hiraasul fika(n)n hai(n) ||153|| kala(n)ka(n) pranaas hai(n) || samasatul nivaas hai(n) || aga(n)jul ganeem hai(n) || rajaik raheem hai(n) ||154|| samasatul jubaa(n) hai(n) || k saahib kiraa(n) hai(n) || k naraka(n) pranaas hai(n) || bahisatul nivaas hai(n) ||155|| k sarabul gava(n)n hai(n) || hamesul rava(n)n hai(n) || tamaamul tameej hai(n) || samasatul ajeej hai(n) ||156|| para(n) param iees hai(n) || samasatul adhees hai(n) || adhesul alekh hai(n) || hamesul abhekh hai(n) ||157|| zameenul zamaa hai(n) || ameekul imaa hai(n) || kareemul kamaal hai(n) || k jurat jamaal hai(n) ||158|| k achala(n) prakaas hai(n) || k amito subaas hai(n) || k ajab saroop hai(n) || k amito bibhoot hai(n) ||159|| k amito pasaa hai(n) || k aatam prabhaa hai(n) || k achala(n) ana(n)g hai(n) || k amito abha(n)g hai(n) ||160||
ਮਧੁਭਾਰ ਛੰਦ ॥ ਤ੍ਵ ਪ੍ਰਸਾਦਿ ॥
madhubhaar chha(n)dh || tavai prasaadh ||
ਮੁਨਿ ਮਨਿ ਪ੍ਰਨਾਮ ॥ ਗੁਨਿ ਗਨ ਮੁਦਾਮ ॥ ਅਰਿ ਬਰ ਅਗੰਜ ॥ ਹਰਿ ਨਰ ਪ੍ਰਭੰਜ ॥੧੬੧॥ ਅਨਗਨ ਪ੍ਰਨਾਮ ॥ ਮੁਨਿ ਮਨਿ ਸਲਾਮ ॥ ਹਰਿ ਨਰ ਅਖੰਡ ॥ ਬਰ ਨਰ ਅਮੰਡ ॥੧੬੨॥ ਅਨਭਵ ਅਨਾਸ ॥ ਮੁਨਿ ਮਨਿ ਪ੍ਰਕਾਸ ॥ ਗੁਨਿ ਗਨ ਪ੍ਰਨਾਮ ॥ ਜਲ ਥਲ ਮੁਦਾਮ ॥੧੬੩॥ ਅਨਛਿੱਜ ਅੰਗ ॥ ਆਸਨ ਅਭੰਗ ॥ ਉਪਮਾ ਅਪਾਰ ॥ ਗਤਿ ਮਿਤਿ ਉਦਾਰ ॥੧੬੪॥ ਜਲ ਥਲ ਅਮੰਡ ॥ ਦਿਸ ਵਿਸ ਅਭੰਡ ॥ ਜਲ ਥਲ ਮਹੰਤ ॥ ਦਿਸ ਵਿਸ ਬਿਅੰਤ ॥੧੬੫॥ ਅਨਭਵ ਅਨਾਸ ॥ ਧ੍ਰਿਤ ਧਰ ਧੁਰਾਸ ॥ ਆਜਾਨ ਬਾਹੁ ॥ ਏਕੈ ਸਦਾਹੁ ॥੧੬੬॥ ਓਅੰਕਾਰ ਆਦਿ ॥ ਕਥਨੀ ਅਨਾਦਿ ॥ ਖਲ ਖੰਡ ਖਿਆਲ ॥ ਗੁਰ ਬਰ ਅਕਾਲ ॥੧੬੭॥ ਘਰ ਘਰਿ ਪ੍ਰਨਾਮ ॥ ਚਿਤ ਚਰਨ ਨਾਮ ॥ ਅਨਛਿੱਜ ਗਾਤ ॥ ਆਜਿਜ ਨ ਬਾਤ ॥੧੬੮॥ ਅਨਝੰਝ ਗਾਤ ॥ ਅਨਰੰਜ ਬਾਤ ॥ ਅਨਟੁਟ ਭੰਡਾਰ ॥ ਅਨਠਟ ਅਪਾਰ ॥੧੬੯॥ ਆਡੀਠ ਧਰਮ ॥ ਅਤਿ ਢੀਠ ਕਰਮ ॥ ਅਣਬ੍ਰਣ ਅਨੰਤ ॥ ਦਾਤਾ ਮਹੰਤ ॥੧੭੦॥
mun man pranaam || gun gan mudhaam || ar bar aga(n)j || har nar prabha(n)j ||161|| anagan pranaam || mun man salaam || har nar akha(n)dd || bar nar ama(n)dd ||162|| anabhav anaas || mun man prakaas || gun gan pranaam || jal thal mudhaam ||163|| anachhi'j a(n)g || aasan abha(n)g || aupamaa apaar || gat mit udhaar ||164|| jal thal ama(n)dd || dhis vis abha(n)dd || jal thal maha(n)t || dhis vis bia(n)t ||165|| anabhav anaas || dhirat dhar dhuraas || aajaan baahu || ekai sadhaahu ||166|| oa(n)kaar aadh || kathanee anaadh || khal kha(n)dd khiaal || gur bar akaal ||167|| ghar ghar pranaam || chit charan naam || anachhi'j gaat || aajij na baat ||168|| anajha(n)jh gaat || anara(n)j baat || anaTuT bha(n)ddaar || anaThaT apaar ||169|| aaddeeTh dharam || at ddeeTh karam || anabran ana(n)t || dhaataa maha(n)t ||170||
ਹਰਿਬੋਲਮਨਾ ਛੰਦ ॥ ਤ੍ਵ ਪ੍ਰਸਾਦਿ ॥
haribolamanaa chha(n)dh || tavai prasaadh ||
ਕਰੁਣਾਲਯ ਹੈਂ ॥ ਅਰਿ ਘਾਲਯ ਹੈਂ ॥ ਖਲ ਖੰਡਨ ਹੈਂ ॥ ਮਹਿ ਮੰਡਨ ਹੈਂ ॥੧੭੧॥ ਜਗਤੇਸ੍ਵਰ ਹੈਂ ॥ ਪਰਮੇਸ੍ਵਰ ਹੈਂ ॥ ਕਲਿ ਕਾਰਣ ਹੈਂ ॥ ਸਰਬ ਉਬਾਰਣ ਹੈਂ ॥੧੭੨॥ ਧ੍ਰਿਤ ਕੇ ਧ੍ਰਣ ਹੈਂ ॥ ਜਗ ਕੇ ਕ੍ਰਣ ਹੈਂ ॥ ਮਨ ਮਾਨਿਯ ਹੈਂ ॥ ਜਗ ਜਾਨਿਯ ਹੈਂ ॥੧੭੩॥ ਸਰਬੰ ਭਰ ਹੈਂ ॥ ਸਰਬੰ ਕਰ ਹੈਂ ॥ ਸਰਬ ਪਾਸਿਯ ਹੈਂ ॥ ਸਰਬ ਨਾਸਿਯ ਹੈਂ ॥੧੭੪॥ ਕਰੁਣਾਕਰ ਹੈਂ ॥ ਬਿਸ੍ਵੰਭਰ ਹੈਂ ॥ ਸਰਬੇਸ੍ਵਰ ਹੈਂ ॥ ਜਗਤੇਸ੍ਵਰ ਹੈਂ ॥੧੭੫॥ ਬ੍ਰਹਮੰਡਸ ਹੈਂ ॥ ਖਲ ਖੰਡਸ ਹੈਂ ॥ ਪਰ ਤੇ ਪਰ ਹੈਂ ॥ ਕਰੁਣਾਕਰ ਹੈਂ ॥੧੭੬॥ ਅਜਪਾ ਜਪ ਹੈਂ ॥ ਅਥਪਾ ਥਪ ਹੈਂ ॥ ਅਕ੍ਰਿਤਾ ਕ੍ਰਿਤ ਹੈਂ ॥ ਅਮ੍ਰਿਤਾ ਮ੍ਰਿਤ ਹੈਂ ॥੧੭੭॥ ਅਮ੍ਰਿਤਾ ਮ੍ਰਿਤ ਹੈਂ ॥ ਕਰਣਾ ਕ੍ਰਿਤ ਹੈਂ ॥ ਅਕ੍ਰਿਤਾ ਕ੍ਰਿਤ ਹੈਂ ॥ ਧਰਣੀ ਧ੍ਰਿਤ ਹੈਂ ॥੧੭੮॥ ਅਮਿਤੇਸ੍ਵਰ ਹੈਂ ॥ ਪਰਮੇਸ੍ਵਰ ਹੈਂ ॥ ਅਕ੍ਰਿਤਾ ਕ੍ਰਿਤ ਹੈਂ ॥ ਅਮ੍ਰਿਤਾ ਮ੍ਰਿਤ ਹੈਂ॥੧੭੯॥ ਅਜਬਾ ਕ੍ਰਿਤ ਹੈਂ ॥ ਅਮ੍ਰਿਤਾ ਅਮ੍ਰਿਤ ਹੈਂ ॥ ਨਰ ਨਾਇਕ ਹੈਂ ॥ ਖਲ ਘਾਇਕ ਹੈਂ ॥੧੮੦॥ ਬਿਸ੍ਵੰਭਰ ਹੈਂ ॥ ਕਰੁਣਾਲਯ ਹੈਂ ॥ ਨ੍ਰਿਪ ਨਾਇਕ ਹੈਂ ॥ ਸਰਬ ਪਾਇਕ ਹੈਂ ॥੧੮੧॥ ਭਵ ਭੰਜਨ ਹੈਂ ॥ ਅਰਿ ਗੰਜਨ ਹੈਂ ॥ ਰਿਪੁ ਤਾਪਨ ਹੈਂ ॥ ਜਪੁ ਜਾਪਨ ਹੈਂ ॥੧੮੨॥ ਅਕਲੰ ਕ੍ਰਿਤ ਹੈਂ ॥ ਸਰਬਾ ਕ੍ਰਿਤ ਹੈਂ ॥ ਕਰਤਾ ਕਰ ਹੈਂ ॥ ਹਰਤਾ ਹਰਿ ਹੈਂ ॥੧੮੩॥ ਪਰਮਾਤਮ ਹੈਂ ॥ ਸਰਬਾਤਮ ਹੈਂ ॥ ਆਤਮ ਬਸ ਹੈਂ ॥ ਜਸ ਕੇ ਜਸ ਹੈਂ ॥੧੮੪॥
karunaalay hai(n) || ar ghaalay hai(n) || khal kha(n)ddan hai(n) || meh ma(n)ddan hai(n) ||171|| jagatesavair hai(n) || paramesavair hai(n) || kal kaaran hai(n) || sarab ubaaran hai(n) ||172|| dhirat ke dhran hai(n) || jag ke kran hai(n) || man maaniy hai(n) || jag jaaniy hai(n) ||173|| saraba(n) bhar hai(n) || saraba(n) kar hai(n) || sarab paasiy hai(n) || sarab naasiy hai(n) ||174|| karunaakar hai(n) || bisavai(n)bhar hai(n) || sarabesavair hai(n) || jagatesavair hai(n) ||175|| brahama(n)ddas hai(n) || khal kha(n)ddas hai(n) || par te par hai(n) || karunaakar hai(n) ||176|| ajapaa jap hai(n) || athapaa thap hai(n) || akirataa kirat hai(n) || amritaa mirat hai(n) ||177|| amritaa mirat hai(n) || karanaa kirat hai(n) || akirataa kirat hai(n) || dharanee dhirat hai(n) ||178|| amitesavair hai(n) || paramesavair hai(n) || akirataa kirat hai(n) || amritaa mirat hai(n)||179|| ajabaa kirat hai(n) || amritaa amirat hai(n) || nar naik hai(n) || khal ghaik hai(n) ||180|| bisavai(n)bhar hai(n) || karunaalay hai(n) || nirap naik hai(n) || sarab paik hai(n) ||181|| bhav bha(n)jan hai(n) || ar ga(n)jan hai(n) || rip taapan hai(n) || jap jaapan hai(n) ||182|| akala(n) kirat hai(n) || sarabaa kirat hai(n) || karataa kar hai(n) || harataa har hai(n) ||183|| paramaatam hai(n) || sarabaatam hai(n) || aatam bas hai(n) || jas ke jas hai(n) ||184||
ਭੁਜੰਗ ਪ੍ਰਯਾਤ ਛੰਦ ॥
bhuja(n)g prayaat chha(n)dh ||
ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ ॥ ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ ॥ ਨਮੋ ਅੰਧਕਾਰੇ ਨਮੋ ਤੇਜ ਤੇਜੇ ॥ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ॥੧੮੫॥ ਨਮੋ ਰਾਜਸੰ ਤਾਮਸੰ ਸਾਂਤ ਰੂਪੇ ॥ ਨਮੋ ਪਰਮ ਤੱਤੰ ਅਤੱਤੰ ਸਰੂਪੇ ॥ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ॥ ਨਮੋ ਮੰਤ੍ਰ ਮੰਤ੍ਰੇ ਨਮੋ ਧਿਆਨ ਧਿਆਨੇ ॥੧੮੬॥ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ॥ ਨਮੋ ਭੋਜ ਭੋਜੇ ਨਮੋ ਪਾਨ ਪਾਨੇ ॥ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ॥ ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ॥੧੮੭॥ ਕਲੰਕਾਰ ਰੂਪੇ ਅਲੰਕਾਰ ਅਲੰਕੇ ॥ ਨਮੋ ਆਸ ਆਸੇ ਨਮੋ ਬਾਂਕ ਬੰਕੇ ॥ ਅਭੰਗੀ ਸਰੂਪੇ ਅਨੰਗੀ ਅਨਾਮੇ ॥ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ॥੧੮੮॥
namo sooraj sooraje namo cha(n)dhr cha(n)dhre || namo raaj raaje namo i(n)dhr i(n)dhre || namo a(n)dhakaare namo tej teje || namo bira(n)dh bira(n)dhe namo beej beeje ||185|| namo raajasa(n) taamasa(n) saa(n)t roope || namo param ta'ta(n) ata'ta(n) saroope || namo jog joge namo giaan giaane || namo ma(n)tr ma(n)tre namo dhiaan dhiaane ||186|| namo judh judhe namo giaan giaane || namo bhoj bhoje namo paan paane || namo kaleh karataa namo saa(n)t roope || namo i(n)dhr i(n)dhre anaadha(n) bibhoote ||187|| kala(n)kaar roope ala(n)kaar ala(n)ke || namo aas aase namo baa(n)k ba(n)ke || abha(n)gee saroope ana(n)gee anaame || tirabha(n)gee tirakaale ana(n)gee akaame ||188||
ਏਕ ਅਛਰੀ ਛੰਦ ॥
ek achharee chha(n)dh ||
ਅਜੈ ॥ ਅਲੈ ॥ ਅਭੈ ॥ ਅਬੈ ॥੧੮੯॥ ਅਭੂ ॥ ਅਜੂ ॥ ਅਨਾਸ ॥ ਅਕਾਸ ॥੧੯੦॥ ਅਗੰਜ ॥ ਅਭੰਜ ॥ ਅਲੱਖ ॥ ਅਭੱਖ ॥੧੯੧॥ ਅਕਾਲ ॥ ਦਿਆਲ ॥ ਅਲੇਖ ॥ ਅਭੇਖ ॥੧੯੨॥ ਅਨਾਮ ॥ ਅਕਾਮ ॥ ਅਗਾਹ ॥ ਅਢਾਹ ॥੧੯੩॥ ਅਨਾਥੇ ॥ ਪ੍ਰਮਾਥੇ ॥ ਅਜੋਨੀ ॥ ਅਮੋਨੀ ॥੧੯੪॥ ਨ ਰਾਗੇ ॥ ਨ ਰੰਗੇ ॥ ਨ ਰੂਪੇ ॥ ਨ ਰੇਖੇ ॥੧੯੫॥ ਅਕਰਮੰ ॥ ਅਭਰਮੰ ॥ ਅਗੰਜੇ ॥ ਅਲੇਖੇ ॥੧੯੬॥
ajai || alai || abhai || abai ||189|| abhoo || ajoo || anaas || akaas ||190|| aga(n)j || abha(n)j || ala'kh || abha'kh ||191|| akaal || dhiaal || alekh || abhekh ||192|| anaam || akaam || agaeh || addaeh ||193|| anaathe || pramaathe || ajonee || amonee ||194|| n raage || n ra(n)ge || n roope || n rekhe ||195|| akarama(n) || abharama(n) || aga(n)je || alekhe ||196||
ਭੁਜੰਗ ਪ੍ਰਯਾਤ ਛੰਦ ॥
bhuja(n)g prayaat chha(n)dh ||
ਨਮਸਤੁਲ ਪ੍ਰਨਾਮੇ ਸਮਸਤੁਲ ਪ੍ਰਣਾਸੇ ॥ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ॥ ਨ੍ਰਿਕਾਮੰ ਬਿਭੂਤੇ ਸਮਸਤੁਲ ਸਰੂਪੇ ॥ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ॥੧੯੭॥ ਸਦਾ ਸੱਚਿਦਾਨੰਦ ਸੱਤ੍ਰੰ ਪ੍ਰਣਾਸੀ ॥ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ॥ ਅਜਾਇਬ ਬਿਭੂਤੇ ਗਜਾਇਬ ਗਨੀਮੇ ॥ ਹਰੀਅੰ ਕਰੀਅੰ ਕਰੀਮਲੁ ਰਹੀਮੇ ॥੧੯੮॥ ਚੱਤ੍ਰ ਚੱਕ੍ਰ ਵਰਤੀ ਚੱਤ੍ਰ ਚੱਕ੍ਰ ਭੁਗਤੇ ॥ ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ ॥ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥ ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੧੯੯॥
namasatul pranaame samasatul pranaase || aga(n)jul anaame samasatul nivaase || nirakaama(n) bibhoote samasatul saroope || kukarama(n) pranaasee sudharama(n) bibhoote ||197|| sadhaa sa'chidhaana(n)dh sa'tra(n) pranaasee || kareemul kuni(n)dhaa samasatul nivaasee || ajaib bibhoote gajaib ganeeme || hareea(n) kareea(n) kareemal raheeme ||198|| cha'tr cha'kr varatee cha'tr cha'kr bhugate || suya(n)bhav subha(n) sarabadhaa sarab jugate || dhukaala(n) pranaasee dhiaala(n) saroope || sadhaa a(n)g sa(n)ge abha(n)ga(n) bibhoote ||199||