Mantra.Tips

Shabad Hazare Patshahi 10 PDF

Full Shabad Hazare Patshahi 10 lyrics — Sanskrit, transliteration and meaning. Save as PDF or print in one click.

ਸ਼ਬਦ ਹਜ਼ਾਰੇ ਪਾਤਿਸ਼ਾਹੀ ੧੦

shabadh hazaare paatishaahee 10

ੴ ਸਤਿਗੁਰਪ੍ਰਸਾਦਿ ॥ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ikOankaar satiguraprasaadh || sree vaahiguroo jee kee fateh ||

ਰਾਮਕਲੀ ਪਾਤਸਾਹੀ ੧੦ ॥

raamakalee paatasaahee 10 ||

ਰੇ ਮਨ ਐਸੋ ਕਰ ਸੰਨਿਆਸਾ ॥ ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ ਰਹਾਉ ॥ ਜਤ ਕੀ ਜਟਾ ਜੋਗ ਕੋ ਮੰਜਨੁ ਨੇਮ ਕੇ ਨਖਨ ਬਢਾਓ ॥ ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥ ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ॥ ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤ ॥੨॥ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲ੍ਯਾਵੈ ॥ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ ॥੩॥੧॥

re man aaiso kar sa(n)niaasaa || ban se sadhan sabai kar samajhahu man hee maeh udhaasaa ||1|| rahaau || jat kee jaTaa jog ko ma(n)jan nem ke nakhan baddaao || giaan guroo aatam upadhesahu naam bibhoot lagaao ||1|| alap ahaar sulap see ni(n)dhraa dhayaa chhimaa tan preet || seel sa(n)tokh sadhaa nirabaahibo havaibo tiragun ateet ||2|| kaam krodh ha(n)kaar lobh haTh moh na man siau layaavai || tab hee aatam tat ko dharase param purakh keh paavai ||3||1||

ਰਾਮਕਲੀ ਪਾਤਿਸਾਹੀ ੧੦ ॥

raamakalee paatisaahee 10 ||

ਰੇ ਮਨ ਇਹ ਬਿਧਿ ਜੋਗੁ ਕਮਾਓ ॥ ਸਿੰਙੀ ਸਾਚੁ ਅਕਪਟ ਕੰਠਲਾ ਧਿਆਨ ਬਿਭੂਤ ਚੜਾਓ ॥੧॥ ਰਹਾਉ ॥ ਤਾਤੀ ਗਹੁ ਆਤਮ ਬਸਿ ਕਰ ਕੀ ਭਿੱਛਾ ਨਾਮ ਅਧਾਰੰ ॥ ਬਾਜੇ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੰ ॥੧॥ ਉਘਟੈ ਤਾਨ ਤਰੰਗ ਰੰਗਿ ਅਤਿ ਗਿਆਨ ਗੀਤ ਬੰਧਾਨੰ ॥ ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ ॥੨॥ ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ ॥ ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ੍ਯਾਪੈ ॥੩॥੨॥

re man ieh bidh jog kamaao || si(n)n(g)ee saach akapaT ka(n)Thalaa dhiaan bibhoot chaRaao ||1|| rahaau || taatee gahu aatam bas kar kee bhi'chhaa naam adhaara(n) || baaje param taar tat har ko upajai raag rasaara(n) ||1|| aughaTai taan tara(n)g ra(n)g at giaan geet ba(n)dhaana(n) || chak chak rahe dhev dhaanav mun chhak chhak bayom bivaana(n) ||2|| aatam upadhes bhes sa(n)jam ko jaap su ajapaa jaapai || sadhaa rahai ka(n)chan see kaayaa kaal na kabahoo(n) bayaapai ||3||2||

ਰਾਮਕਲੀ ਪਾਤਿਸਾਹੀ ੧੦ ॥

raamakalee paatisaahee 10 ||

ਪ੍ਰਾਨੀ ਪਰਮ ਪੁਰਖ ਪਗਿ ਲਾਗੋ ॥ ਸੋਵਤ ਕਹਾ ਮੋਹ ਨਿੰਦ੍ਰਾ ਮੈ ਕਬਹੂੰ ਸੁਚਿਤ ਹ੍ਵੈ ਜਾਗੋ ॥੧॥ ਰਹਾਉ ॥ ਔਰਨ ਕਹਾ ਉਪਦੇਸਤ ਹੈ ਪਸੁ ਤੋਹਿ ਪ੍ਰਬੋਧ ਨ ਲਾਗੋ ॥ ਸਿੰਚਤ ਕਹਾ ਪਰੇ ਬਿਖਿਯਨ ਕਹ ਕਬਹੁ ਬਿਖੈ ਰਸ ਤ੍ਯਾਗੋ ॥੧॥ ਕੇਵਲ ਕਰਮ ਭਰਮ ਸੇ ਚੀਨਹੁ ਧਰਮ ਕਰਮ ਅਨੁਰਾਗੋ ॥ ਸੰਗ੍ਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜਿ ਭਾਗੋ ॥੨॥ ਜਾ ਤੇ ਦੂਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ ॥ ਜੌ ਸੁਖ ਚਾਹੋ ਸਦਾ ਸਭਨ ਕੌ ਤੌ ਹਰਿ ਕੇ ਰਸਿ ਪਾਗੋ ॥੩॥੩॥

praanee param purakh pag laago || sovat kahaa moh ni(n)dhraa mai kabahoo(n) suchit havai jaago ||1|| rahaau || aauaran kahaa upadhesat hai pas toh prabodh na laago || si(n)chat kahaa pare bikhiyan keh kabahu bikhai ras tayaago ||1|| keval karam bharam se cheenahu dharam karam anuraago || sa(n)greh karo sadhaa simaran ko param paap taj bhaago ||2|| jaa te dhookh paap neh bheTai kaal jaal te taago || jau sukh chaaho sadhaa sabhan kau tau har ke ras paago ||3||3||

ਰਾਗੁ ਸੋਰਠਿ ਪਾਤਿਸਾਹੀ ੧੦ ॥

raag soraTh paatisaahee 10 ||

ਪ੍ਰਭ ਜੂ ਤੋ ਕਹ ਲਾਜ ਹਮਾਰੀ ॥ ਨੀਲ ਕੰਠ ਨਰਹਰਿ ਨਾਰਾਇਣ ਨੀਲ ਬਸਨ ਬਨਵਾਰੀ ॥੧॥ ਰਹਾਉ ॥ ਪਰਮ ਪੁਰਖ ਪਰਮੇਸਰ ਸੁਆਮੀ ਪਾਵਨ ਪਉਨ ਅਹਾਰੀ ॥ ਮਾਧਵ ਮਹਾ ਜੋਤਿ ਮਧੁ ਮਰਦਨ ਮਾਨ ਮੁਕੰਦ ਮੁਰਾਰੀ ॥੧॥ ਨਿਰਬਿਕਾਰ ਨਿਰਜੁਰ ਨਿੰਦ੍ਰਾ ਬਿਨੁ ਨਿਰਬਿਖ ਨਰਕ ਨਿਵਾਰੀ ॥ ਕ੍ਰਿਪਾ ਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨਕਾਰੀ ॥੨॥ ਧਨੁਰਪਾਨਿ ਧ੍ਰਿਤਮਾਨ ਧਰਾਧਰ ਅਨਬਿਕਾਰ ਅਸਿਧਾਰੀ ॥ ਹੌ ਮਤਿ ਮੰਦ ਚਰਨ ਸਰਨਾਗਤਿ ਕਰ ਗਹਿ ਲੇਹੁ ਉਬਾਰੀ ॥੩॥੧॥੪॥

prabh joo to keh laaj hamaaree || neel ka(n)Th narahar naarain neel basan banavaaree ||1|| rahaau || param purakh paramesar suaamee paavan paun ahaaree || maadhav mahaa jot madh maradhan maan muka(n)dh muraaree ||1|| nirabikaar nirajur ni(n)dhraa bin nirabikh narak nivaaree || kirapaa si(n)dh kaal trai dharasee kukirat pranaasanakaaree ||2|| dhanurapaan dhiratamaan dharaadhar anabikaar asidhaaree || hau mat ma(n)dh charan saranaagat kar geh leh ubaaree ||3||1||4||

ਰਾਗੁ ਕਲਿਆਣ ਪਾਤਿਸਾਹੀ ੧੦ ॥

raag kaliaan paatisaahee 10 ||

ਬਿਨ ਕਰਤਾਰ ਨ ਕਿਰਤਮ ਮਾਨੋ ॥ ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ ॥੧॥ ਰਹਾਉ ॥ ਕਹਾ ਭਯੋ ਜੋ ਆਨ ਜਗਤ ਮੈ ਦਸਕ ਅਸੁਰ ਹਰਿ ਘਾਏ ॥ ਅਧਿਕ ਪ੍ਰਪੰਚ ਦਿਖਾਇ ਸਭਨ ਕਹ ਆਪਹਿ ਬ੍ਰਹਮੁ ਕਹਾਏ ॥੧॥ ਭੰਜਨ ਗੜ੍ਹਨ ਸਮਰਥ ਸਦਾ ਪ੍ਰਭੁ ਸੋ ਕਿਮ ਜਾਤਿ ਗਿਨਾਯੋ ॥ ਤਾ ਤੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਨ ਆਯੋ ॥੨॥ ਕੈਸੇ ਤੋਹਿ ਤਾਰਿਹੈ ਸੁਨਿ ਜੜ ਆਪ ਡੁਬਿਯੋ ਭਵ ਸਾਗਰ ॥ ਛੁਟਿਹੋ ਕਾਲ ਫਾਸ ਤੇ ਤਬ ਹੀ ਗਹੋ ਸਰਨਿ ਜਗਤਾਗਰ ॥੩॥੧॥੫॥

bin karataar na kiratam maano || aadh ajon ajai abinaasee teh paramesar jaano ||1|| rahaau || kahaa bhayo jo aan jagat mai dhasak asur har ghaae || adhik prapa(n)ch dhikhai sabhan keh aapeh braham kahaae ||1|| bha(n)jan gaRhan samarath sadhaa prabh so kim jaat ginaayo || taa te sarab kaal ke as ko ghai bachai na aayo ||2|| kaise toh taarihai sun jaR aap ddubiyo bhav saagar || chhuTiho kaal faas te tab hee gaho saran jagataagar ||3||1||5||

ਖਿਆਲ ਪਾਤਿਸਾਹੀ ੧੦ ॥

khiaal paatisaahee 10 ||

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ॥ ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ ॥ ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ ॥ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਣਾ ॥੧॥੧॥੬॥

mitr piaare noo(n) haal mureedhaa(n) dhaa kahanaa || tudh bin rog rajaieeaa(n) dhaa oddan naag nivaasaa(n) dhe rahanaa || sool suraahee kha(n)jar piyaalaa bi(n)g kasaieeyaa(n) dhaa sahanaa || yaaraRe dhaa saanoo(n) sa'thar cha(n)gaa bha'Th kheRiaa(n) dhaa rahanaa ||1||1||6||

ਤਿਲੰਗ ਕਾਫੀ ਪਾਤਿਸਾਹੀ ੧੦ ॥

tila(n)g kaafee paatisaahee 10 ||

ਕੇਵਲ ਕਾਲਈ ਕਰਤਾਰ ॥ ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ ॥੧॥ ਰਹਾਉ ॥ ਨਿੰਦ ਉਸਤਤ ਜਉਨ ਕੇ ਸਮ ਸਤ੍ਰ ਮਿਤ੍ਰ ਨ ਕੋਇ ॥ ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥੧॥ ਤਾਤ ਮਾਤ ਨ ਜਾਤ ਜਾਕਰ ਪੁਤ੍ਰ ਪੌਤ੍ਰ ਮੁਕੰਦ ॥ ਕਉਨ ਕਾਜ ਕਹਾਹਿਂਗੇ ਤੇ ਆਨ ਦੇਵਿਕ ਨੰਦ ॥੨॥ ਦੇਵ ਦੈਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ ॥ ਕਉਨ ਉਪਮਾ ਤੌਨ ਕੌ ਮੁਖ ਲੇਤ ਨਾਮੁ ਮੁਰਾਰ ॥੩॥੧॥੭॥

keval kaaliee karataar || aadh a(n)t ana(n)t moorat gaRhan bha(n)janahaar ||1|| rahaau || ni(n)dh usatat jaun ke sam satr mitr na koi || kaun baaT paree tisai path saarathee rath hoi ||1|| taat maat na jaat jaakar putr pauatr muka(n)dh || kaun kaaj kahaahi(n)ge te aan dhevik na(n)dh ||2|| dhev dhait dhisaa visaa jeh keen sarab pasaar || kaun upamaa tauan kau mukh let naam muraar ||3||1||7||

ਰਾਗ ਬਿਲਾਵਲ ਪਾਤਿਸਾਹੀ ੧੦ ॥

raag bilaaval paatisaahee 10 ||

ਸੋ ਕਿਮ ਮਾਨਸ ਰੂਪ ਕਹਾਏ ॥ ਸਿਧ ਸਮਾਧਿ ਸਾਧ ਕਰ ਹਾਰੇ ਕ੍ਯੋਹੂੰ ਨ ਦੇਖਨ ਪਾਏ ॥੧॥ ਰਹਾਉ ॥ ਨਾਰਦ ਬਿਆਸ ਪਰਾਸਰ ਧ੍ਰੂਅ ਸੇ ਧਿਆਵਤ ਧਿਆਨ ਲਗਾਏ ॥ ਬੇਦ ਪੁਰਾਨ ਹਾਰਿ ਹਠ ਛਾਡਿਓ ਤਦਪਿ ਧਿਆਨ ਨ ਆਏ ॥੧॥ ਦਾਨਵ ਦੇਵ ਪਿਸਾਚ ਪ੍ਰੇਤ ਤੇ ਨੇਤਹ ਨੇਤ ਕਹਾਏ ॥ ਸੂਛਮ ਤੇ ਸੂਛਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ ॥੨॥ ਭੂਮ ਅਕਾਸ ਪਤਾਲ ਸਭੈ ਸਜਿ ਏਕ ਅਨੇਕ ਸਦਾਏ ॥ ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰਿ ਸਰਣਿ ਸਿਧਾਏ ॥੩॥੧॥੮॥

so kim maanas roop kahaae || sidh samaadh saadh kar haare kayohoo(n) na dhekhan paae ||1|| rahaau || naaradh biaas paraasar dhraooa se dhiaavat dhiaan lagaae || bedh puraan haar haTh chhaaddio tadhap dhiaan na aae ||1|| dhaanav dhev pisaach pret te neteh net kahaae || soochham te soochham kar cheene biradhan biradh bataae ||2|| bhoom akaas pataal sabhai saj ek anek sadhaae || so nar kaal faas te baache jo har saran sidhaae ||3||1||8||

ਰਾਗ ਦੇਵਗੰਧਾਰੀ ਪਾਤਿਸਾਹੀ ੧੦ ॥

raag dhevaga(n)dhaaree paatisaahee 10 ||

ਇਕ ਬਿਨ ਦੂਸਰ ਸੋ ਨ ਚਿਨਾਰ ॥ ਭੰਜਨ ਗੜਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥੧॥ ਰਹਾਉ ॥ ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਧ ਸਿਲਾ ਪੁਜਾਈ ॥ ਪ੍ਰਾਨ ਥਕਿਓ ਪਾਹਨ ਕਹ ਪਰਸਤ ਕਛੁ ਕਰਿ ਸਿਧ ਨ ਆਈ ॥੧॥ ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈਹੈ ॥ ਤਾ ਮੈਂ ਕਹਾਂ ਸਿਧ ਹੈ ਰੇ ਜੜ ਤੋਹਿ ਕਛੂ ਬਰ ਦੈਹੈ ॥੨॥ ਜੌ ਜੀਯ ਹੋਤ ਤੌ ਦੇਤ ਕਛੁ ਤੁਹਿ ਕਰ ਮਨ ਬਚ ਕਰਮ ਬਿਚਾਰ ॥ ਕੇਵਲ ਏਕ ਸਰਣ ਸੁਆਮੀ ਬਿਨੁ ਯੌ ਨਹਿ ਕਤਹਿ ਉਧਾਰ ॥੩॥੧॥੯॥

eik bin dhoosar so na chinaar || bha(n)jan gaRan samarath sadhaa prabh jaanat hai karataar ||1|| rahaau || kahaa bhio jo at hit chit kar bahu bidh silaa pujaiee || praan thakio paahan keh parasat kachh kar sidh na aaiee ||1|| achhat dhoop dheep arapat hai paahan kachhoo na khaihai || taa mai(n) kahaa(n) sidh hai re jaR toh kachhoo bar dhaihai ||2|| jau jeey hot tau dhet kachh tuh kar man bach karam bichaar || keval ek saran suaamee bin yau neh kateh udhaar ||3||1||9||

ਰਾਗ ਦੇਵਗੰਧਾਰੀ ਪਾਤਿਸਾਹੀ ੧੦ ॥

raag dhevaga(n)dhaaree paatisaahee 10 ||

ਬਿਨੁ ਹਰਿ ਨਾਮ ਨ ਬਾਚਨ ਪੈਹੈ ॥ ਚੌਦਹਿ ਲੋਕ ਜਾਹਿ ਬਸ ਕੀਨੇ ਤਾ ਤੇ ਕਹਾਂ ਪਲੈਹੈ ॥੧॥ ਰਹਾਉ ॥ ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ ॥ ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ ॥੧॥ ਬੇਦ ਪੁਰਾਨ ਕੁਰਾਨ ਸਬੈ ਮਤ ਜਾਕਹ ਨੇਤ ਕਹੈ ਹੈ ॥ ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਨ ਐਹੈ ॥੨॥ ਜਾਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ੍ਯਾਮ ਕਹੈ ਹੈ ॥ ਛੁਟਹੋ ਕਾਲ ਜਾਲ ਤੇ ਤਬ ਹੀ ਤਾਂਹਿ ਚਰਨ ਲਪਟੈਹੈ ॥੩॥੧॥੧੦॥

bin har naam na baachan paihai || chauadheh lok jaeh bas keene taa te kahaa(n) palaihai ||1|| rahaau || raam raheem ubaar na sakahai jaa kar naam raTai hai || brahamaa bisan rudhr sooraj sas te bas kaal sabai hai ||1|| bedh puraan kuraan sabai mat jaakeh net kahai hai || ei(n)dhr fani(n)dhr muni(n)dhr kalap bahu dhiaavat dhiaan na aaihai ||2|| jaakar roop ra(n)g neh janiyat so kim sayaam kahai hai || chhuTaho kaal jaal te tab hee taa(n)h charan lapaTaihai ||3||1||10||